ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ''ਚ ਪ੍ਰਿਥਵੀ ਦੀ ਜਗ੍ਹਾ ਸ਼ੁਭਮਨ ਨੂੰ ਉਤਾਰਨ ਦੇ ਪੱਖ ''ਚ ਹਰਭਜਨ

02/12/2020 3:49:53 PM

ਹੈਮਿਲਟਨ : ਭਾਰਤ ਦੇ ਆਫ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਭਾਰਤ ਏ ਲਈ ਹਾਲ ਹੀ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ੁਭਮਨ ਗਿੱਲ ਟੈਸਟ ਕ੍ਰਿਕਟ ਵਿਚ ਡੈਬਿਊ ਕਰਨ ਲਈ ਤਿਆਰ ਹਨ। ਸ਼ੁਭਮਨ ਨੇ ਪਹਿਲੇ ਏ ਟੈਸਟ ਮੈਚ ਵਿਚ 83 ਅਤੇ ਅਜੇਤੂ 204 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੇ ਮੈਚ ਵਿਚ ਵੀ ਉਸ ਨੇ ਸੈਂਕੜਾ ਲਾਇਆ। ਪ੍ਰਿਥਵੀ ਸ਼ਾਹ ਵੀ ਪਲੇਇੰਗ ਇਲੈਵਨ ਵਿਚ ਚੋਣ ਦੇ ਦਾਅਵੇਦਾਰ ਹਨ ਜੋ 16 ਮਹੀਨਿਆਂ ਬਾਅਦ ਟੀਮ ਵਿਚ ਪਰਤੇ ਹਨ।

ਹਰਭਜਨ ਨੇ ਪ੍ਰੈੱਸ ਰਿਲੀਜ਼ 'ਚ ਕਿਹਾ, ''ਸ਼ੁਭਮਨ ਨੂੰ ਮੌਕਾ ਮਿਲਣਾ ਚਾਹੀਦੈ ਕਿਉਂਕਿ ਉਹ ਰਿਜ਼ਰਵ ਸਲਾਮੀ ਬੱਲੇਬਾਜ਼ ਦੇ ਰੂਪ 'ਚ ਟੀਮ 'ਚ ਕਾਫੀ ਸਮੇਂ ਤੋਂ ਹਨ।'' ਰੋਹਿਤ ਸ਼ਰਮਾ ਦੇ ਜ਼ਖਮੀ ਹੋਣ ਅਤੇ ਰਾਹੁਲ ਦੇ ਨਹੀਂ ਚੁਣੇ ਜਾਣ ਨਾਲ ਭਾਰਤ ਟੈਸਟ ਟੀਮ ਵਿਚ ਮਯੰਕ ਅਗਰਵਾਲ ਤੋਂ ਪਾਰੀ ਦੀ ਸ਼ੁਰੂਆਤ ਕਰਾ ਸਕਦਾ ਹੈ। ਅਗਰਵਾਲ ਹਾਲਾਂਕਿ ਏ ਟੈਸਟ ਅਤੇ ਤਿੰਨਾਂ ਸਵਰੁਪਾਂ ਵਿਚ ਅਸਫਲ ਰਹੇ ਹਨ। ਹਰਭਜਨ ਨੇ ਕਿਹਾ ਕਿ ਮਯੰਕ ਦਾ ਟੈਸਟ ਕ੍ਰਿਕਟ ਵਿਚ ਚੰਗਾ ਰਿਕਾਰਡ ਹੈ। ਉਹ ਖੇਡ ਨੂੰ ਚੰਗੀ ਤਰ੍ਹਾਂ ਸਮਝਦਾ ਹੈ। 3 ਵਨ ਡੇ ਪਾਰੀਆਂ ਅਤੇ ਇਕ ਅਭਿਆਸ ਮੈਚ ਕਾਰਨ ਉਸ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਅਜਿਹਾ ਨਹੀਂ ਹੁੰਦਾ। ਉਸ ਨੇ ਹਰ ਸਮੇਂ ਦੌੜਾਂ ਬਣਾਈਆਂ ਹਨ। ਮੇਰਾ ਮੰਨਣਾ ਹੈ ਕਿ ਮਯੰਕ ਅਤੇ ਸ਼ੁਭਮਨ ਨੂੰ ਪਹਿਲਾ ਟੈਸਟ ਖੇਡਣਾ ਚਾਹੀਦਾ ਹੈ।