ਹਰਭਜਨ ਦੀ ਪਤਨੀ ਗੀਤਾ ਦਾ ਟ੍ਰੋਲਰਸ ਨੂੰ ਕਰਾਰਾ ਜਵਾਬ, ਇਸ ਲਈ ਕੀਤੀ ਅਫਰੀਦੀ ਦੀ ਮਦਦ

04/13/2020 4:34:53 PM

ਸਪੋਰਟਸ ਡੈਸਕ : ਕੁਝ ਦਿਨਾਂ ਪਹਿਲਾਂ ਭਾਰਤੀ ਸਪਿਨਰ ਹਰਭਜਨ ਸਿੰਘ ਨੇ ਕੋਰੋਨਾ ਵਾਇਰਸ ਨਾਲ ਲੜਾਈ ਲਈ ਪਾਕਿਸਤਾਨ ਦੀ ਮਦਦ ਕਰਨ ਦੇ ਲਈ ਸਾਬਕਾ ਪਾਕਿ ਆਲਰਾਊਂਡਰ ਅਫਰੀਦੀ ਦੀ ਸੰਸਥਾ ਨੂੰ ਡੋਨੇਸ਼ਨ ਦਿੱਤਾ ਸੀ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਇਸ ’ਤੇ ਕੰਮ ’ਚ ਸਾਥ ਦੇਵੇ। ਇਸ ਕਾਰਨ ਹਰਭਜਨ ਨੂੰ ਭਾਰਤੀ ਫੈਂਸ ਤੋਂ ਕਾਫੀ ਨਾਰਾਜ਼ਗੀ ਵੀ ਸਹਿਣੀ ਪਈ ਸੀ। ਹੁਣ ਹਰਭਜਨ ਦੀ ਪਤਨੀ ਗੀਤਾ ਬਸਰਾ ਨੇ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੰਦਿਆਂ ਅਫਰੀਦੀ ਦੀ ਮਦਦ ਕਰਨ ਦੀ ਵਜ੍ਹਾ ਦੱਸੀ ਹੈ।

ਹਰਭਜਨ ਦੀ ਪਤਨੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੇਸ਼ ਉਸ ਦੇ ਲਈ ਕੀ ਮਾਇਨੇ ਰੱਖਦਾ ਹੈ ਅਤੇ ਮਾਨਵਤਾ ਦੇ ਲਈ ਕੀਤੇ ਗਏ ਕੰਮ ਨੂੰ ਮੈਨੂੰ ਕਿਸੇ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈ। ਗੀਤਾ ਨੇ ਕਿਹਾ, ਉਹ ਭਾਰਤ ਦੇ ਲਈ ਜੀਓਂਦੇ ਹਨ ਅਤੇ ਭਾਰਤ ਦੇ ਲਈ ਜਾਨ ਵੀ ਦੇ ਸਕਦੇ ਹਨ। ਅਸਲ ਵਿਚ ਇਹ ਸੱਚ ਹੈ। ਦੇਸ਼ ਹਮੇਸ਼ਾ ਦੇ ਲਈ ਉਸਦੇ ਲਈ ਪਹਿਲ ਦਰਜੇ ’ਤੇ ਰਿਹਾ ਹੈ। ਜਦੋਂ ਵੀ ਉਸ ਨੇ ਕ੍ਰਿਕਟ ਖੇਡੀ ਹੈ, ਉਸ ਨੇ ਦਿਲੋਂ ਖੇਡੀ ਹੈ। ਇਹ ਹਰ ਕੋਈ ਜਾਣਦਾ ਹੈ। 

ਸ਼ਾਹਿਦ ਅਫਰੀਦੀ ਨੂੰ ਦਿੱਤੇ ਗਏ ਫੰਡ ’ਤੇ ਗੱਲ ਕਰਦਿਆਂ ਗੀਤਾ ਨੇ ਕਿਹਾ ਕਿ ਇਹ ਕੰਮ ਉਸ ਨੇ ਅਫਰੀਦੀ ਦੀ ਮਦਦ ਕਰਨ ਦੇ ਲਈ ਕੀਤਾ ਸੀ, ਜਿਸਦੇ ਨਾਲ ਉਸ ਨੇ ਕ੍ਰਿਕਟ ਖੇਡੀ ਹੈ। ਸਾਲਾਂ ਤੋਂ ਉਸ ਦੀ ਦੋਸੀ ਹੈ ਅਤੇ ਉਹ ਆਪਣੇ ਦੇਸ਼ ਦੇ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਵਿਚ 18 ਲੱਖ 61 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਹਨ। ਉੱਥੇ ਹੀ ਮਰਨ ਵਾਲਿਆਂ ਦਾ ਅੰਕੜਾ 1 ਲੱਖ 15 ਹਜ਼ਾਰ ਤਕ ਪਹੁੰਚ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ 9240 ਲੋਕ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਹਨ ਜਦਕਿ 331 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ 5374 ਲੋਕ ਇਨਫੈਕਟਡ ਅਤੇ 93 ਲੋਕ ਹੁਣ ਤਕ ਆਪਣੀ ਜਾਨ ਗੁਆ ਚੁੱਕੇ ਹਨ।

Ranjit

This news is Content Editor Ranjit