ਸੁਰੇਸ਼ ਰੈਨਾ ਦੇ ਘਰ ਆਇਆ ਨੰਨ੍ਹਾ ਮਿਹਮਾਨ, ਹਰਭਜਨ ਨੇ ਪਿਤਾ ਬਣਨ 'ਤੇ ਦਿੱਤੀ ਵਧਾਈ

03/23/2020 6:03:12 PM

ਨਵੀਂ ਦਿੱਲੀ : ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਅਤੇ ਉਸ ਦੀ ਪਤਨੀ ਪ੍ਰਿਆਂਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਸੋਮਵਾਰ ਦੀ ਸਵੇਰੇ ਸੁਰੇਸ਼ ਰੈਨਾ ਦੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ। ਇਸ ਜੋੜੇ ਦੀ ਇਸ ਤੋਂ ਪਹਿਲਾਂ ਇਕ ਬੇਟੀ ਹੈ। ਸੁਰੇਸ਼ ਰੈਨਾ ਦੀ ਬੇਟੀ ਗ੍ਰੇਸਿਆ ਦਾ ਜਨਮ 2016 ਵਿਚ ਹੋਇਆ ਸੀ। ਦੂਜੀ ਵਾਰ ਪਿਤਾ ਬਣਨ 'ਤੇ ਹਰਭਜਨ ਸਿੰਘ ਅਤੇ ਚੇਨਈ ਸੁਪਰ ਕਿੰਗਜ਼ ਨੇ ਰੈਨਾ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦਿੱਤੀ।

ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਕ੍ਰਿਕਟ ਦੇ ਸਾਰੇ ਈਵੈਂਟ ਰੱਦ ਕਰ ਦਿੱਤੇ ਗਏ ਹਨ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਤਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹੇ 'ਚ ਸਾਰੇ ਕ੍ਰਿਕਟਰ ਘਰਾਂ ਵਿਚ ਬੈਠ ਕੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਰਹੇ ਹਨ।


Ranjit

Content Editor

Related News