ਭਾਰਤ-ਪਾਕਿ ਮੈਚ ਨੂੰ ਲੈ ਕੇ ਹਰਭਜਨ ਦਾ ਵੱਡਾ ਬਿਆਨ, ਦੇਸ਼ ਪਹਿਲਾਂ ਕ੍ਰਿਕਟ ਬਾਅਦ ''ਚ

12/05/2019 1:19:27 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਅਤੇ ਟਰਬਨੇਟਰ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੂੰ ਕ੍ਰਿਕਟ ਦੇ ਮੈਦਾਨ 'ਤੇ ਤੁਸੀਂ ਆਪਣੀ ਫਿਰਕੀ ਵਿਚ ਕਈ ਧਾਕੜ ਬੱਲੇਬਾਜ਼ਾਂ ਨੂੰ ਫਸਾਉਂਦੇ ਅਤੇ ਬੱਲੇ ਨਾਲ ਚੌਕੇ-ਛੱਕੇ ਲਾਉਂਦੇ ਅਕਸਰ ਦੇਖਿਆ ਹੋਵੇਗਾ। ਕ੍ਰਿਕਟ ਮੈਦਾਨ ਤੋਂ ਦੂਰ ਚਲ ਰਹੇ ਹਰਭਜਨ ਅੰਮ੍ਰਿਤਸਰ ਵਿਖੇ ਸਮਾਈਲ ਟ੍ਰੇਨ ਨਾਲ ਜੁੜਨ ਲਈ ਪਹੁੰਚੇ। ਇਸ ਦੌਰਾਨੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਹਰਭਜਨ ਨੇ ਕਿਹਾ, ''ਅੱਜ ਮੈਂ ਇਸ 'ਸਮਾਈਲ ਟ੍ਰੇਨ' ਨਾਂ ਦੀ ਸੰਸਥਾ ਨਾਲ ਜੁੜਿਆ ਹਾਂ। ਇਹ ਸੰਸਥਾ ਉਨ੍ਹਾਂ ਬੱਚਿਆਂ ਦਾ ਮੁਫਤ ਇਲਾਜ ਕਰਦੀ ਹੈ ਜਿਨ੍ਹਾਂ ਦੇ ਉੱਪਰ ਵਾਲੇ ਬੁਲ੍ਹ ਜਨਮ ਤੋਂ ਹੀ ਕੱਟੇ ਹੋਣ। ਹੁਣ ਤੱਕ ਇਸ ਸੰਸਥਾ ਨੇ 7 ਲੱਖ ਬੱਚਿਆਂ ਦਾ ਮੁਫਤ ਇਲਾਜ ਕਰਾਇਆ ਹੈ ਅਤੇ ਅੱਗੇ ਵੀ ਜੇਕਰ ਤੁਹਾਨੂੰ ਪਿੰਡ, ਸ਼ਹਿਰ ਜਾਂ ਕਿਤੇ ਵੀ ਅਜਿਹਾ ਬੱਚਾ ਦਿਸਦਾ ਹੈ ਜਿਸ ਨੂੰ ਇਸ ਇਲਾਜ ਦੀ ਜ਼ਰੂਰਤ ਹੋਵੇ ਤਾਂ ਉਸ ਜਾਗਰੂਕ ਕਰਾਉਣਾ ਜ਼ਰੂਰੀ ਹੈ ਕਿ ਇਹ ਇਲਾਜ ਮੁਫਤ ਹੈ।'' ਹਰਭਜਨ ਨੇ ਕਿਹਾ ਕਿ ਇਸ ਸੰਸਥਾ ਨਾਲ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਵੀ ਜੁੜੀ ਹੈ ਅਤੇ ਮੈਨੂੰ ਅੱਜ ਇੱਥੇ ਪਹੁੰਚ ਕੇ ਖੁਸ਼ੀ ਹੋ ਰਹੀ ਹੈ।

ਜਦੋਂ ਪੰਜਾਬ ਵਿਚ ਕ੍ਰਿਕਟ ਘਟਣ ਦੀ ਵਜ੍ਹਾ ਨੂੰ ਲੈ ਕੇ ਹਰਭਜਨ ਨੂੰ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ''ਉਮੀਦ ਕਰਦੇ ਹਾਂ ਕਿ ਪੰਜਾਬ ਵਿਚ ਬੱਚੇ ਜ਼ਿਆਦਾ ਤੋਂ ਜ਼ਿਆਦਾ ਸਪੋਰਟਸ ਖੇਡਣ। ਜਿੰਨੇ ਬੱਚੇ ਜ਼ਿਆਦਾ ਖੇਡਣਗੇ ਉਂਨਾ ਹੀ ਅੱਗੇ ਜਾਣਗੇ।'' ਇਸ ਤੋਂ ਇਲਾਵਾ ਹਰਭਜਨ ਨੇ ਕਿਹਾ ਕਿ ਪੰਜਾਬ 'ਚ ਇੰਡਸਟਰੀ ਅਤੇ ਕਾਰੋਬਾਰ ਦੀ ਕਮੀ ਹੈ, ਜਿਸ ਕਾਰਨ ਬੱਚੇ ਬਾਹਰ ਦੇ ਮੁਲਕਾਂ ਵੱਲ ਭੱਜ ਰਹੇ ਹਨ। ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।

ਭਾਰਤ ਪਾਕਿ ਕ੍ਰਿਕਟ 'ਤੇ ਹਰਭਜਨ ਦੀ ਰਾਏ
ਭਾਰਤ-ਪਾਕਿ ਕ੍ਰਿਕਟ ਨੂੰ ਲੈ ਕੇ ਪੁੱਛੇ ਜਾਣ 'ਤੇ ਇਸ ਧਾਕੜ ਗੇਂਦਬਾਜ਼ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਹੋਰ ਸੀਨੀਅਰ ਮੰਤਰੀ ਜਿਸ ਤਰ੍ਹਾਂ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ। ਮੈਂ ਆਪਣੇ ਦੇਸ਼ ਦੇ ਨਾਲ ਹਾਂ। ਦੱਸ ਦਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਹਰਭਜਨ ਨੇ ਪਾਕਿਸਤਾਨ ਨਾਲ ਕ੍ਰਿਕਟ ਰਿਸ਼ਤੇ ਬਿਲਕੁਲ ਖਤਮ ਕਰਨ ਦੀ ਵਕਾਲਤ ਕੀਤੀ ਸੀ ਅਤੇ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦੇਣ ਲਈ ਕਿਹਾ ਸੀ।