ਹਰਭਜਨ ਦਾ ਖੁਲਾਸਾ, ਕਿਹਾ- ਮੇਰਾ ਚਿਹਰਾ ਦੇਖ ਕੇ ਹੀ ਆਊਟ ਹੋ ਜਾਂਦਾ ਸੀ ਇਹ ਮਹਾਨ ਬੱਲੇਬਾਜ਼

04/25/2020 1:35:54 PM

ਨਵੀਂ ਦਿੱਲੀ : ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਸਿੰਘ ਭਾਂਵੇ ਹੀ ਲੰਬੇ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਹੋਣ ਪਰ ਇਕ ਸਮਾਂ ਸੀ ਜਦੋਂ ਟੀਮ ਇੰਡੀਆ ਦੇ ਮੁੱਖ ਸਪਿਨਰ ਹੋਇਆ ਕਰਦੇ ਸੀ ਅਤੇ ਦੁਨੀਆ ਭਰ ਦੇ ਧਾਕੜ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਦੇ ਸੀ। ਹਰਭਜਨ ਸਿੰਘ ਨੇ ਆਪਣੇ ਕਰੀਅਰ ਵਿਚ ਕਈ ਧਾਕੜ ਬੱਲੇਬਾਜ਼ਾਂ ਨੂੰ ਆਊਟ ਕੀਤਾ। ਹਾਲ ਹੀ 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਲਾਈਵ ਚੈਟ ਵਿਚ ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਇਕ ਅਜਿਹਾ ਵੀ ਆਸਟਰੇਲੀਆਈ ਬੱਲੇਬਾਜ਼ ਸੀ ਜੋ ਦੁਨੀਆ ਭਰ ਦੇ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਚੌਕੇ-ਛੱਕੇ ਲਾਉਂਦਾ ਸੀ ਪਰ ਸਿਰਫ ਉਸ ਦੇ ਚਿਹਰੇ ਨੂੰ ਦੇਖ ਕੇ ਹੀ ਆਊਟ ਹੋ ਜਾਂਦਾ ਸੀ। 

PunjabKesari

ਹਰਭਜਨ ਸਿੰਘ ਦੇ ਮੁਤਾਬਕ ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਿਕੀ ਪੋਂਟਿੰਗ ਨੂੰ ਉਸਦੇ ਖਿਲਾਫ ਖੇਡਣ ਵਿਚ ਕਾਫੀ ਮੁਸ਼ਕਿਲ ਹੁੰਦੀ ਸੀ। ਹਰਭਜਨ ਭਾਰਤ ਵੱਲੋਂ ਖੇਡਦੇ  ਹੋਏ ਕਈ ਵਾਰ ਪੋਂਟਿੰਗ ਨੂੰ ਆਊਟ ਕਰ ਚੁੱਕੇ ਸੀ। ਹਰਭਜਨ ਨੇ ਕਿਹਾ ਕਿ ਨਾ ਸਿਰਫ ਕੌਮਾਂਤਰੀ ਪੱਧਰ 'ਤੇ ਸਗੋਂ ਮੈਂ ਅਤੇ ਪੋਂਟਿੰਗ ਜਦੋਂ ਮੁੰਬਈ ਇੰਡੀਅਨਜ਼ ਦੇ ਲਈ ਇਕੱਠੇ ਖੇਡਦੇ ਸੀ ਤਾਂ ਨੈਟਸ 'ਤੇ ਗੇਂਦਬਾਜ਼ੀ ਦੌਰਾਨ ਵੀ ਮੈਂ ਉਸ ਨੂੰ ਕਈ ਵਾਰ ਆਊਟ ਕੀਤਾ। ਮੈਨੂੰ ਲਗਦਾ ਹੈ ਕਿ ਪੋਂਟਿੰਗ ਖੇਡਦੇ ਸਮੇਂ ਮੇਰੀ ਗੇਂਦ ਨੂੰ ਨਹੀਂ ਸਗੋਂ ਮੇਰੇ ਚਿਹਰੇ ਨੂੰ ਦੇਖਦੇ ਸੀ। ਇਸ ਲਈ ਉਹ ਆਸਾਨੀ ਨਾਲ ਆਊਟ ਹੋ ਜਾਂਦੇ ਸੀ। ਮੁੰਬਈ ਇੰਡੀਅਨਜ਼ ਦੇ ਲਈ ਖੇਡਦੇ ਹੋਏ ਮੈਨੂੰ ਉਸਦੇ ਖਿਲਾਫ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਾ ਪਰ ਨੈਟਸ ਵਿਚ ਜਦੋਂ ਅਸੀਂ ਇਕੱਠੇ ਪ੍ਰੈਕਟਿਸ ਕਰਦੇ ਸੀ ਤਾਂ ਮੈਂ ਸੋਚਦਾ ਸੀ ਕਿ ਇੱਥੇ ਉਹ ਮੇਰੇ ਖਿਲਾਫ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਾਂਗੇ ਪਰ ਉਥੋਂ ਵੀ ਮੈਂ ਉਸ ਨੂੰ 5-6 ਵਾਰ ਆਊਟ ਕੀਤਾ ਸੀ। 

PunjabKesari


Ranjit

Content Editor

Related News