Mother''s Day Spcl : ਸਚਿਨ ਤੋਂ ਲੈ ਕੇ ਸਹਿਵਾਗ ਨੇ ਇਸ ਤਰ੍ਹਾਂ ਦਿੱਤੀ ਵਧਾਈ, ਬੋਲੇ- ਮਾਂ ਵਰਗਾ ਕੋਈ ਨਹੀਂ

05/10/2020 12:41:22 PM

ਨਵੀਂ ਦਿੱਲੀ : ਇਸ ਸਾਲ 10 ਮਈ ਨੂੰ ਮਾਂ ਦਿਵਸ ਨੂੰ ਮਨਾਇਆ ਜਾ ਰਿਹਾ ਹੈ। ਦੁਨੀਆ ਭਰ ਵਿਚ ਮਾਂ ਦਿਵਸ (ਮਦਰਸ ਡੇ) ਵੱਖ-ਵੱਖ ਤਰੀਕਿਆਂ ਅਤੇ ਵੱਖ-ਵੱਖ ਦਿਨ ਮਨਾਇਆ ਜਾਂਦਾ ਹੈ। ਭਾਰਤ ਵਿਚ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਕੋਰੋਨਾ ਵਾਇਰਸ ਦੇ ਲਾਕਡਾਊਨ ਵਿਚਾਲੇ ਭਾਰਤ ਵਿਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤੀ ਕ੍ਰਿਕਟਰ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਮਯੰਕ ਅਗਰਵਾਲ ਵਰਗੇ ਕਈ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਅਤੇ ਭਾਵੁਕ ਮੈਸੇਜ ਵੀ ਲਿਖੇ ਹਨ।

ਸਚਿਨ ਤੇਂਦੁਲਕਰ ਨੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਸਚਿਨ ਆਪਣੀ ਮਾਂ ਦੀ ਗੋਦ ਵਿਚ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਸਚਿਨ ਨੇ ਲਿਖਿਆ ਕਿ ਤੁਸੀਂ ਮੇਰੇ ਲਈ ਆਏ ਹੋ, ਕਿਉਂਕਿ ਸਭ ਕੁਝ ਦੇ ਇਲਾਵਾ ਆਪ ਹਮੇਸ਼ਾ ਹੈਰਾਨੀਜਨਕ ਅਤੇ ਅਪੂਰਣ ਹੋ। ਤੁਸੀਂ ਮੇਰੇ ਲਈ ਜੋ ਕੁਝ ਵੀ ਕੀਤਾ ਹੈ, ਉਸ ਦੇ ਲਈ ਧੰਨਵਾਦ।

ਉੱਥੇ ਹੀ ਵਰਿੰਦਰ ਸਹਿਵਾਗ ਨੇ ਆਪਣੀ ਮਾਂ ਦੇ ਨਾਂ ਇਕ ਮੈਸੇਜ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਘਰ ਦੇ ਸਾਰੇ ਕੰਮ ਕਰਨ ਤੋਂ ਬਾਅਦ ਤੁਸੀਂ ਮੈਨੂੰ ਸਕੂਲ, ਅਕੈਡਮੀ ਛੱਡਣ ਜਾਂਦੇ ਸੀ। ਜਦੋਂ ਮੈਨੂੰ ਕ੍ਰਿਕਟ ਫੀਸ ਦੇ ਲਈ 100 ਰੁਪਏ ਚਾਹੀਦੇ ਸੀ ਤਾਂ ਪੂਰੇ ਘਰ ਨਾਲ ਲੜ ਕੇ ਤੁਸੀਂ ਦਿੱਤੇ ਸੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਹਿਵਾਗ ਨੇ ਲਿਖਿਆ ਹੈ ਕਿ ਮਾਂ ਦਾ ਪਿਆਰ ਉਹ ਪਿਆਰ ਹੈ, ਜੋ ਤੁਸੀਂ ਤਦ ਵੀ ਪਾਉਂਦੇ ਹੋ ਜੇਕਰ ਤੁਸੀਂ ਉਸ ਦੇ ਹੱਕਦਾਰਹੋਵੋ ਜਾਂ ਨਾ ਹੋਵੋ। ਮਾਂ ਵਰਗਾ ਕੋਈ ਨਹੀਂ।

ਯੁਵਜੇਵਂਦਰ ਚਾਹਲ ਅਤੇ ਹਰਭਜਨ ਨੇ ਵੀ ਆਪਣੀ ਮਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ ਅਤੇ ਮਾਂ ਦਿਵਸ ਦੀ ਵਧਾਈ ਦਿੱਤੀ ਹੈ।

ਮਯੰਕ ਅਗਰਵਾਲ ਨੇ ਲਿਖਿਆ ਕਿ ਸਭ ਤੋਂ ਚੰਗੇ ਸਮੇਂ 'ਤੇ ਸਾਡੇ ਨਾਲ ਹੱਸਣ ਅਤੇ ਸਭ ਤੋਂ ਬੁਰੇ ਸਮੇਂ ਵਿਚ ਸਾਡੇ ਰਹਿਣ ਦੇ ਲਈ ਧੰਨਵਾਦ। ਅਸੀਂ ਤੁਹਾਡੇ ਬਿਨਾ ਕੀ ਕਰਾਂਗੇ? ਉਹ ਸਭ ਜੋ ਮੈਂ ਹਾਂ, ਜਾਂ ਕਦੇ ਹੋਣ ਦੀ ਉਮੀਦ ਕਰਦਾ ਹਾਂ। ਮੈਂ ਆਪਣੀ ਮਾਂ ਦਾ ਅਹਿਸਾਨਮੰਦ ਹਾਂ।

ਵੀ. ਵੀ. ਐੱਸ. ਲਕਸ਼ਮਣ ਨੇ ਲਿਖਿਆ ਕਿ ਜਦੋਂ ਤੁਸੀਂ ਆਪਣੀ ਮਾਂ ਵਲ ਦੇਖਦੇ ਹੋ ਤਾਂ ਤੁਸੀਂ ਸ਼ੁੱਧ ਪਿਆਰ ਨੂੰ ਦੇਖ ਰਹੇ ਹੁੰਦੇ ਹੋ, ਜਿਸ ਨੂੰ ਤੁਸੀਂ ਕਦੇ ਵੀ ਜਾਣ ਸਕੋਗੇ। ਮੇਰੀ ਜ਼ਿੰਦਗੀ ਦਾ ਸਭ ਤੋਂ ਮਜ਼ਬੂਤ ਸਹਾਰਾ ਬਣਨ ਲਈ ਧੰਨਵਾਦ ਮਾਂ।

ਸੁਰੇਸ਼ ਰੈਨਾ ਨੇ ਵੀਡੀਓ ਸ਼ੇਅਰ ਕਰਦਿਆ ਲਿਖਿਆ ਕਿ ਤੁਹਾਡੇ ਬਿਨਾ ਸ਼ਰਤ ਪਿਆਰ ਅਤੇ ਮੇਰੇ ਲਈ ਤੁਹਾਡੇ ਵੱਲੋਂ ਕੀਤੇ ਗਏ ਸਾਰੇ ਬਲਿਦਾਨਾਂ ਦੇ ਲਈ ਧੰਨਵਾਦ ਦੇਣ ਲਈ ਕੋਈ ਸ਼ਬਦ ਪੂਰਾ ਨਹੀਂ ਹੈ। ਲਵ ਯੂ ਹਮੇਸ਼ਾ ਦੇ ਲਈ ਮਾਂ। ਤੁਹਾਨੂੰ ਮਾਂ ਦਿਵਸ ਦੀਆ ਬਹੁਤ-ਬਹੁਤ ਵਧਾਈਆਂ।

ਅਜਿੰਕਯ ਰਹਾਨੇ ਨੇ ਆਪਣੀ ਮਾਂ ਅਤੇ ਪਤਨੀ-ਬੇਟੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਸਪੈਸ਼ਲ ਮਹਿਲਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ।

ਦੱਸ ਦੱਈਏ ਕਿ ਵੈਸੇ ਤਾਂ ਮਾਂ ਨੂੰ ਹਰ ਦਿਨ ਪਿਆਰ ਕੀਤਾ ਜਾਂਦਾ ਹੈ ਪਰ ਮਾਂ ਨੂੰ ਪਿਆਰ ਅਤੇ ਸਨਮਾਨ ਦੇਣ ਲਈ ਕਈ ਦੇਸ਼ਾਂ ਵਿਚ ਵੱਖ-ਵੱਖ ਤਾਰੀਖ 'ਤੇ ਖਾਸ ਮਾਂ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ ਹੈ। ਮੌਜੂਦਾ ਦੌਰ ਵਿਚ ਮਾਂ ਨੂੰ ਬੇਸ਼ੁਮਾਰ ਪਿਆਰ ਅਤੇ ਸਨਮਾਨ ਦੇਣ ਵਾਲੇ ਇਸ ਦਿਨ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਮੰਨਿਆ ਜਾਂਦਾ ਹੈ ਕਿ ਅਮਰੀਕਾ ਐਕਟੀਵਿਸਟ ਏਨਾ ਜਾਰਵਿਸ ਦੀ ਮਾਂ ਦਿਵਸ ਮਨਾਏ ਜਾਣ ਦਾ ਟ੍ਰੈਂਡ ਸ਼ੁਰੂ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਰਹੀ।


Ranjit

Content Editor

Related News