B''Day Spcl : ਕਦੇ ਦੁੱਧ, ਘਿਓ ਲਈ ਤਰਸਦੇ ਸਨ ਬਜਰੰਗ, ਹੁਣ ਕਈ ਦੇਸ਼ਾਂ ''ਚ ਵਧਾਇਆ ਭਾਰਤ ਦਾ ਨਾਂ

02/26/2020 2:36:21 PM

ਨਵੀਂ ਦਿੱਲੀ : ਪਹਿਲਵਾਨ ਬਜਰੰਗ ਪੂਨੀਆ ਨੂੰ ਅੱਜ ਦੇ ਸਮੇਂ 'ਚ ਕੌਣ ਨਹੀਂ ਜਾਣਦਾ। 26 ਫਰਵਰੀ 1994 ਨੂੰ ਜਨਮੇ ਬਜਰੰਗ ਪੂਨੀਆ ਨੇ ਅੱਜ ਕਈ ਦੇਸ਼ਾਂ ਵਿਚ ਭਾਰਤ ਦਾ ਨਾਂ ਚਮਕਾਇਆ ਹੈ। ਬਜਰੰਗ ਨੇ ਦੂਜੇ ਦੇਸ਼ਾਂ ਵਿਚ ਜਾ ਕੇ ਭਾਰਤ ਨੂੰ ਕਈ ਮੈਚ ਜਿਤਾਏ ਹਨ। ਉੱਥੇ ਹੀ ਬਜਰੰਗ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੇ ਹਨ। ਝੱਝਰ ਜ਼ਿਲੇ ਦੇ ਖੁਦਾਨ ਪਿੰਡ ਦੀ ਮਿੱਟੀ ਵਿਚ ਪਲੇ ਅਤੇ ਵੱਡੇ ਹੋਏ ਬਜੰਰਗ 3 ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੇ ਇਕਲੌਤੇ ਭਾਰਤੀ ਹਨ।

ਵਿਰਾਸਤ 'ਚ ਮਿਲੀ ਹੈ ਕੁਸ਼ਤੀ

ਗੋਲਡਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਸੋਨ ਅਤੇ ਫਿਰ ਜਕਾਰਤਾ ਵਿਚ ਖੇਡੇ ਗਏ 2018 ਏਸ਼ੀਆਈ ਖੇਡਾਂ ਵਿਚ ਵੀ ਸੋਨ ਤਮਗਾ ਜੇਤੂ ਪਹਿਲਵਾਨ ਨੂੰ ਕੁਸ਼ਤੀ ਵਿਰਾਸਤ ਵਿਚ ਮਿਲੀ ਹੈ। ਪਿਤਾ ਬਲਵਾਨ ਪੂਨੀਆ ਵੀ ਇਕ ਪਹਿਲਵਾਨ ਸਨ ਪਰ ਆਰਥਿਕ ਤੰਗੀ ਅਤੇ ਖਰਾਬ ਹਾਲਾਤਾਂ ਕਾਰਨ ਉਸ ਨੂੰ ਖੁਦ ਨੂੰ ਸਾਬਤ ਕਰਨ ਦਾ ਮੌਕਾ ਨਹੀਂ ਮਿਲਿਆ। ਪਰਿਵਾਰ ਦੀ ਖਰਾਬ ਹਾਲਤ ਤਦ ਵੀ ਬਰਕਰਾਰ ਪਹਿਲਵਾਨੀ ਸਿਖ ਰਹੇ ਸਨ ਪਰ ਪਿਤਾ ਨੇ ਆਪਣੀ ਤਰ੍ਹਾਂ ਬੇਟੇ ਦੇ ਸੁਪਨਿਆਂ ਨੂੰ ਬਰਬਾਦ ਨਹੀਂ ਹੋਣ ਦਿੱਤਾ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਬਜਰੰਗ ਦੇ ਪਿਤਾ ਜ਼ਿਆਦਾ ਰੁਪਏ ਨਾ ਖਰਚ ਹੋਣ ਇਸ ਲਈ ਬੱਸ ਜਾਂ ਆਟੋ ਦੀ ਜਗ੍ਹਾ ਸਾਈਕਲ ਨਾਲ ਸਫਰ ਕਰਦੇ ਸਨ। ਉਹ ਪੈਸਾ ਸਿਰਫ ਇਸ ਲਈ ਬਚਾਉਂਦੇ ਸਨ ਤਾਂ ਜੋ ਪਹਿਲਵਾਨੀ ਸਿਖ ਰਹੇ ਬਜਰੰਗ ਨੂੰ ਚੰਗੀ ਖੁਰਾਕ ਮਿਲ ਸਕੇ। ਬਜਰੰਗ ਨੂੰ ਘਿਓ ਅਤੇ ਦੁੱਧ ਸਮੇਂ 'ਤੇ ਮਿਲੇ, ਇਸ ਲਈ ਪਰਿਵਾਰ ਨੇ ਕਈ ਸਾਲਾਂ ਤਕ ਆਪਣੇ ਹਾਲਾਤਾਂ ਨਾਲ ਸਮਝੋਤਾ ਕੀਤਾ।

ਦੁਨੀਆ ਦਾ ਨਜ਼ਰ ਬਜਰੰਗ 'ਤੇ ਤਦ ਪਈ ਜਦੋਂ ਉਸ ਨੇ 2013 ਵਿਚ 60 ਕਿ.ਗ੍ਰਾ ਭਾਰ ਵਰਗ ਵਿਚ ਵਰਲਡ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਜਿੱਤਿਆ। ਸਿਰਫ 19 ਸਾਲ ਦੀ ਉਮਰ ਵਿਚ ਕੀਤੇ ਇਸ ਕਮਾਲ ਨਾਲ ਓਲੰਪੀਅਨ ਯੋਗੇਸ਼ਵਰ ਦੱਤ ਬੇਹੱਦ ਪ੍ਰਭਾਵਿਤ ਹੋਏ ਅਤੇ ਆਪਣੀ ਨਿਗਰਾਨੀ ਵਿਚ ਉਸ ਨੂੰ ਟ੍ਰੇਨਿੰਗ ਦੇਣ ਲੱਗੇ।

ਓਲੰਪਿਕ ਤੋਂ ਬਾਅਦ ਸੰਗੀਤਾ ਫੋਗਟ ਨਾਲ ਹੋਵੇਗਾ ਵਿਆਹ

65 ਕਿ.ਗ੍ਰਾ ਭਾਰ ਵਰਗ ਵਿਚ ਬਜਰੰਗ ਪੂਨੀਆ ਵਰਲਡ ਦੇ ਨੰਬਰ ਇਕ ਪਹਿਲਵਾਨ ਹਨ ਅਤੇ ਟੋਕੀਓ ਓਲੰਪਿਕ ਵਿਚ ਉਹ ਤਮਗੇ ਦੇ ਮਜ਼ਬੂਤ ਦਾਅਵੇਦਾਰ ਹਨ, ਜਦਕਿ ਸੰਗੀਤਾ ਫੋਗਟ 59 ਕਿ.ਗ੍ਰਾ ਭਾਰ ਵਰਗ ਵਿਚ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ। ਦੱਸ ਦਈਏ ਕਿ ਸੰਗੀਤਾ ਫੋਗਟ ਅਤੇ ਬਜਰੰਗ ਪੂਨੀਆ ਦੀ ਮੰਗਣੀ ਹੋ ਚੁੱਕੀ ਹੈ ਅਤੇ ਵਿਆਹ ਦੀ ਤਾਰੀਖ ਓਲੰਪਿਕ 2020 ਤੋਂ ਬਾਅਦ ਤੈਅ ਹੋਵੇਗੀ। ਇਹ ਜੋੜੀ ਪਿਛਲੇ 3 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੀ ਹੈ। ਇਸ ਦਾ ਖੁਲਾਸਾ ਸੰਗੀਤਾ ਦੇ ਪਿਤਾ ਅਤੇ ਕੋਚ ਮਹਾਵੀਰ ਫੋਗਟ ਨੇ ਕੀਤਾ ਹੈ।

ਬਜਰੰਗ ਪੂਨੀਆ ਨਾਲ ਜੁੜੀਆ ਕੁਝ ਖਾਸ ਗੱਲਾਂ

  • ਰੈਸਲਿੰਗ ਰੈਂਕਿੰਗ ਵਿਚ ਵਰਲਡ ਨੰਬਰ ਇਕ ਬਣਨ ਵਾਲੇ ਪਹਿਲੇ ਭਾਰਤੀ ਪਹਿਲਵਾਨ
  • ਪੂਨੀਆ ਵੱਕਾਰੀ ਜਰਮਨ ਲੀਗ ਵਿਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਪਹਿਲਵਾਨ
  • ਨਿਊਯਾਰਕ ਵਿਚ ਵੱਕਾਰੀ ਮੈਡਿਸਨ ਸਕੁਏਅਰ ਗਾਰਡਨ ਐਰਿਨਾ ਵਿਚ ਕੁਸ਼ਤੀ ਕਰਨ ਵਾਲੇ ਪਹਿਲੇ ਭਾਰਤੀ ਪਹਿਲਵਾਨ
  • ਭਾਰਤੀ ਰੇਲਵੇ ਵਿਚ ਬਤੌਰ ਯਾਤਰਾ ਟਿਕਟ ਚੈਕਰ (ਟੀ. ਟੀ. ਈ.) ਵਿਚ ਨੌਕਰੀ
  • ਬਜਰੰਗ ਪੂਨੀਆ ਨੇ ਜਿੱਤਿਆ 2018 ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ
  • 2015 ਵਿਚ ਅਰਜੁਨ ਪੁਰਸਕਾਰ, 2019 ਵਿਚ ਪਦਮ ਸ਼੍ਰੀ ਅਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ
  • ਟੋਕੀਓ ਓਲੰਪਿਕ ਵਿਚ 65 ਕਿ.ਗ੍ਰਾ ਫ੍ਰੀ ਸਟਾਈਲ ਵਰਗ ਵਿਚ ਭਾਰਤ ਨੂੰ ਸੋਨ ਤਮਗੇ ਦੀ ਉਮੀਦ
  • ਕਜ਼ਾਕਿਸਤਾਨ ਵਿਚ 2019 ਕੁਸ਼ਤੀ ਵਰਲਡ ਚੈਂਪੀਅਨਸ਼ਿਪ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜੇਤੂ
  • ਹਾਲ ਹੀ 'ਚ ਖਤਮ ਹੋਏ 2019 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਤਮਗਾ