ਜੇਕਰ ਅਜਿਹਾ ਹੋਇਆ ਤਾਂ Ball Tampering ਦੇ ਦੋਸ਼ੀ ਕ੍ਰਿਕੇਟਰਾਂ ਨੂੰ ਮਿਲ ਸਕਦਾ ਹੋ ਫਿਰ ਖੇਡਣ ਦਾ ਮੌਕਾ

04/03/2018 5:26:21 PM

ਨਵੀਂ ਦਿੱਲੀ—ਆਸਟ੍ਰੇਲੀਆ ਕ੍ਰਿਕੇਟ ਖਿਡਾਰੀ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਬੇਨਕ੍ਰਾਫਟ 'ਤੇ ਕ੍ਰਿਕੇਟ ਆਸਟ੍ਰੇਲੀਆ ਨੇ ਪਾਬੰਧੀ ਲਗਾ ਦਿੱਤੀ ਹੈ। ਹਾਲਾਂਕਿ ਪ੍ਰੈੱਸ ਕਾਨਫਰੰਸ 'ਚ ਆਪਣਾ ਜ਼ੁਰਮ ਕਬੂਲ ਕਰ ਕੇ ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਕ੍ਰਿਕੇਟ ਫੈਂਨਜ਼ ਦੇ ਦਿਲ 'ਚ ਆਪਣੀ ਜਗ੍ਹਾ ਹੋਰ ਮਜ਼ਬੂਤ ਕਰ ਲਈ ਹੈ। ਇਸੇ ਦਾ ਅਸਰ ਹੈ ਕਿ ਹੁਣ ਆਸਟ੍ਰੇਲੀਆ ਕ੍ਰਿਕੇਟ ਦੀ ਪਲੇਅਰਸ ਯੂਨੀਅਨ ਨੇ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਮਰਨ ਬੇਨਕ੍ਰਾਫਟ 'ਤੇ ਲੱਗੇ ਇਕ ਸਾਲ ਦੇ ਬੈਨ ਨੂੰ ਘੱਟ ਕਰਨ ਦੀ ਮੰਗ ਕੀਤੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਤਿੰਨਾਂ ਖਿਡਾਰੀਆਂ ਨੂੰ ਬਾਲ ਟੈਂਪਰਿੰਗ ਦੇ ਲਈ ਜੋ ਸਜ੍ਹਾ ਦਿੱਤੀ ਗਈ ਹੈ, ਉਹ ਬਹੁਤ ਜ਼ਿਆਦਾ ਹੈ। ਇਨ੍ਹਾਂ ਤਿੰਨ੍ਹਾਂ ਖਿਡਾਰੀਆਂ ਨੇ ਆਪਣਾ ਜ਼ੁਰਮ ਵੀ ਕਬੂਲ ਕੀਤਾ ਹੈ, ਇਸ ਲਈ ਇਨ੍ਹਾਂ ਦੀ ਸਜ੍ਹਾ ਥੋੜੀ ਘੱਟ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਗਰੈਗ ਡਾਇਰ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ, ' ਤਿੰਨਾਂ ਖਿਡਾਰੀਆਂ 'ਤੇ ਲੱਗੇ ਬੈਨ ਨੂੰ ਲੈ ਕੇ ਫਿਰ ਤੋਂ ਵਿਚਾਰ ਕਰਨ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ, ' ਸਾਡੀ ਮੰਗ ਹੈ ਕਿ ਖਿਡਾਰੀਆਂ ਦੇ ਬੈਨ ਨੂੰ ਘੱਟ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਘਰੇਲੂ ਕ੍ਰਿਕੇਟ 'ਚ ਖੇਡਣ ਦੀ ਆਗਿਆ ਦਿੱਤੀ ਜਾਵੇ।' ਹਾਲਾਂਕਿ ਇਹ ਇਨ੍ਹਾਂ ਖਿਡਾਰੀਆਂ 'ਤੇ ਵੀ ਨਿਰਭਰ ਕਰੇਗਾ ਕਿ ਉਹ ਆਪਣੀ ਸਜ੍ਹਾ ਘੱਟ ਕਰਵਾਉਣਾ ਚਾਹੁੰਦੇ ਹਨ ਜਾਂ ਨਹੀਂ। ਇਸ ਮਾਮਲੇ 'ਚ ਪੁਨਰਵਿਚਾਰ ਦੇ ਲਈ ਅਪੀਲ ਕਰਨ ਦੇ ਲਈ ਉਨ੍ਹਾਂ ਦੇ ਕੋਲ ਵੀਰਵਾਰ ਤੱਕ ਦਾ ਸਮਾਂ ਹੈ।

ਦੱਸ ਦਈਏ ਕਿ ਦੱਖਣੀ ਅਫਰੀਕਾ ਦੇ ਖਿਲਾਫ ਟੈਸਟ ਸੀਰੀਜ਼ ਦੇ ਤਿੰਨ ਖਿਡਾਰੀ ਬਾਲ ਟੈਂਪਰਿੰਗ ਦੇ ਮਾਮਲੇ 'ਚ ਫੱਸ ਗਏ ਸਨ। ਇਸਦੇ ਬਾਅਦ ਸਟੀਵ ਸਮਿਥ ਨੇ ਪ੍ਰੈੱਸ ਕਾਨਫਰੈਂਸ 'ਚ ਇਸਨੂੰ ਟੀਮ ਦੀ ਸਾਜਿਸ਼ ਦੱਸਦੇ ਹੋਏ ਆਪਣਾ ਜ਼ੁਰਮ ਕਬੂਲ ਕੀਤਾ। ਇਸ ਖਬਰ ਦਾ ਪਤਾ ਚੱਲਦੇ ਹੀ ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਨੇ ਆਸਟ੍ਰੇਲੀਆਈ ਕ੍ਰਿਕੇਟ ਦੇ ਤਿੰਨ ਖਿਡਾਰੀਆਂ 'ਤੇ ਵੱਡੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ।