ਟੈਸਟ ’ਚ ਪਹਿਲਾ ਸੈਂਕੜਾ ਲਾਉਣ ਦੇ ਬਾਅਦ ਹਨੁਮਾ ਵਿਹਾਰੀ ਨੇ ਕੁਝ ਇਸ ਤਰ੍ਹਾਂ ਪ੍ਰਗਟਾਈ ਖੁਸ਼ੀ

09/01/2019 12:43:06 PM

ਸਪੋਰਟਸ ਡੈਸਕ— ਹਨੁਮਾ ਵਿਹਾਰੀ ਦੀ ਸੈਂਕੜੇ ਵਾਲੀ ਪਾਰੀ ਅਤੇ ਇਸ਼ਾਂਤ ਸ਼ਰਮਾ ਦੇ ਹੈਰਾਨ ਕਰਨ ਵਾਲੇ ਅਰਧ ਸੈਂਕੜੇ ਦੇ ਦਮ ’ਤੇ ਭਾਰਤ ਨੇ ਵੈਸਟਇੰਡੀਜ਼ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ’ਚ 416 ਦੌੜਾਂ ਬਣਾਈਆਂ। ਅਜਿਹੇ ’ਚ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਲਾਉਣ ਦੇ ਬਾਅਦ ਟੀਮ ਇੰਡੀਆ ਦੇ ਖਿਡਾਰੀ ਹਨੁਮਾ ਵਿਹਾਰੀ ਕਾਫੀ ਖੁਸ਼ ਸਨ।

ਦੂਜੇ ਦਿਨ ਦਾ ਖੇਡ ਖਤਮ ਹੋਣ ਦੇ ਬਾਅਦ ਮੀਡੀਆ ਦੇ ਸਾਹਮਣੇ ਆਏ ਵਿਹਾਰੀ ਨੇ ਕਿਹਾ, ‘‘ਬੇਹੱਦ ਖੁਸ਼ ਹਾਂ ਕਿ ਪਹਿਲਾ ਟੈਸਟ ਸੈਂਕੜਾ ਬਣਾ ਸਕਿਆ। ਲੰਚ ਤਕ ਮੈਂ 84 ਦੌੜਾਂ ’ਤੇ ਸੀ ਅਤੇ ਮੈਨੂੰ ਸੈਂਕੜਾ ਬਣਾਉਣ ’ਚ ਕਾਫੀ ਸਮਾਂ ਲੱਗਾ। ਗੇਂਦਬਾਜ਼ਾਂ ਨੂੰ ਸਿਹਰਾ ਜਾਂਦਾ ਹੈ, ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਕੀਤੀ। ਇਹ ਕਾਫੀ ਚੁਣੌਤੀਪੂਰਨ ਸੀ ਅਤੇ ਮੈਂ ਇਸ ਤੋਂ ਖੁਸ਼ ਹਾਂ।’’ ਵਿਹਾਰੀ ਨੇ ਅੱਗੇ ਕਿਹਾ, ‘‘ਜਦੋਂ ਮੈਂ 12 ਸਾਲ ਦਾ ਸੀ ਤਾਂ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਇਸ ਲਈ ਮੈਂ ਸੋਚਿਆ ਸੀ ਕਿ ਜਦੋਂ ਆਪਣਾ ਪਹਿਲਾ ਕੌਮਾਂਤਰੀ ਸੈਂਕੜਾ ਬਣਾਵਾਂਗਾ ਤਾਂ ਉਸ ਨੂੰ ਪਿਤਾ ਨੂੰ ਸਮਰਪਤ ਕਰਾਂਗਾ। ਅੱਜ ਇਕ ਭਾਵੁਕ ਦਿਨ ਹੈ ਅਤੇ ਮੈਨੂੰ ਮਾਣ ਹੈ ਕਿ ਕਿ ਉਨ੍ਹਾਂ ਨੂੰ ਮੇਰੇ ’ਤੇ ਮਾਣ ਹੋਵੇਗਾ।’’ 

Tarsem Singh

This news is Content Editor Tarsem Singh