ਹੈਮਿਲਟਨ ਨੇ ਤੁਰਕੀ ਗ੍ਰਾਂ. ਪ੍ਰੀ. ਜਿੱਤ ਕੇ ਰਿਕਾਰਡ 7ਵਾਂ ਐੱਫ. ਵਨ ਖਿਤਾਬ ਜਿੱਤਿਆ

11/15/2020 8:29:30 PM

ਇਸਤਾਂਬੁਲ– ਲੂਈਸ ਹੈਮਿਲਟਨ ਨੇ ਐਤਵਾਰ ਨੂੰ ਆਪਣੇ ਰਿਕਾਰਡ ਵਿਚ ਸੁਧਾਰ ਕਰਦੇ ਹੋਏ ਤੁਰਕੀ ਗ੍ਰਾਂ. ਪ੍ਰੀ. ਦੇ ਨਾਲ 94ਵੀਂ ਐੱਫ. ਵਨ ਜਿੱਤ ਦੇ ਨਾਲ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਸੱਤਵਾਂ ਵਿਸ਼ਵ ਖਿਤਾਬ ਜਿੱਤਿਆ। ਹੈਮਿਲਟਨ ਨੇ ਮਹਾਨ ਐੱਫ. ਵਨ ਡਰਾਈਵਰ ਮਾਈਕਲ ਸ਼ੁਮਾਕਰ ਦੇ ਨਾਲ 7 ਵਿਸ਼ਵ ਖਿਤਾਬਾਂ ਦੀ ਬਰਾਬਰੀ ਕੀਤੀ। ਉਸ ਨੇ 2013 ਵਿਚ ਮਰਸੀਡੀਜ਼ ਟੀਮ ਵਿਚ ਜਰਮਨੀ ਦੇ ਇਸ ਧਾਕੜ ਡਰਾਈਵਰ ਦੀ ਜਗ੍ਹਾ ਲਈ ਸੀ। ਹੈਮਲਿਟਨ ਨੂੰ ਮਰਸੀਡੀਜ਼ ਲਈ 6ਵਾਂ ਵਿਸ਼ਵ ਖਿਤਾਬ ਜਿੱਤਣ ਲਈ ਤੁਰਕੀ ਗ੍ਰਾਂ. ਪ੍ਰੀ. ਵਿਚ ਟੀਮ ਦੇ ਆਪਣੇ ਸਾਥੀ ਵਾਲਟੇਰੀ ਬੋਟਾਸ ਤੋਂ ਬਿਹਤਰ ਸਥਾਨ ਹਾਸਲ ਕਰਨਾ ਸੀ। ਹੈਮਿਲਟਨ ਨੇ ਇਸ ਤੋਂ ਇਲਾਵਾ 2018 ਵਿਚ ਮੈਕਲਾਰੇਨ ਦੇ ਨਾਲ ਵੀ ਖਿਤਾਬ ਜਿੱਤਿਆ ਸੀ। ਰੇਸਿੰਗ ਪੁਆਇੰਟ ਦੇ ਸਰਜੀਓ ਪੇਰੇਜ ਨੇ ਦੂਜਾ ਜਦਕਿ ਫੇਰਾਰੀ ਦੇ ਸੇਬੇਸਟੀਅਨ ਵੇਟੇਲ ਨੇ ਤੀਜਾ ਸਥਾਨ ਹਾਸਲ ਕੀਤਾ।

Gurdeep Singh

This news is Content Editor Gurdeep Singh