ਹਾਰ ਤੋਂ ਬਾਅਦ ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨੇ ਦਿੱਤਾ ਵੱਡਾ ਬਿਆਨ

06/30/2019 12:34:14 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਖਿਲਾਫ ਸ਼ਨੀਵਾਰ ਨੂੰ ਹੇਡਿੰਗਲੇ ਸਟੇਡੀਅਮ 'ਚ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ ਤਿੰਨ ਵਿਕਟਾਂ ਨਾਲ ਹਾਰ ਦਾ ਮੂੰਹ ਵੇਖਣ ਵਾਲੀ ਅਫਗਾਨਿਸਤਾਨ ਦੇ ਕਪਤਾਨ ਗੁਲਬਦੀਰਨ ਨਾਇਬ ਨੂੰ ਲਗਦਾ ਹੈ ਕਿ ਜੇਕਰ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਹਾਮਿਦ ਹਸਨ ਜ਼ਖਮੀ ਨਾ ਹੋਏ ਹੁੰਦੇ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ। ਹਾਮਿਦ ਨੂੰ ਇਸ ਮੈਚ ਦੇ ਚੌਥੇ ਓਵਰ 'ਚ ਮਾਸਪੇਸ਼ੀਆਂ 'ਚ ਖਿਚਾਅ ਦੀ ਸਮੱਸਿਆ ਹੋਈ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣਾ ਦੂਜਾ ਓਵਰ ਪੂਰਾ ਕੀਤਾ ਤੇ ਮੈਦਾਨ ਤੋਂ ਬਾਹਰ ਚਲੇ ਗਏ। ਉਹ ਫਿਰ ਪਰਤ ਕਰ ਨਹੀਂ ਆਏ।

ਮੈਚ ਤੋਂ ਬਾਅਦ ਨਾਇਬ ਨੇ ਕਿਹਾ ਕਿ ਟੀਮ ਨੇ ਕਈ ਮੌਕੇ ਖੁੰਝੇ ਜਿਸ ਦਾ ਨੁਕਸਾਨ ਉਸ ਨੂੰ ਭੁਗਤਣਾ ਪਿਆ। ਨਾਲ ਹੀ ਮੰਨਿਆ ਕਿ ਹਾਮਿਦ ਦੇ ਰਹਿਣ ਨਾਲ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।  ਨਾਇਬ ਨੇ ਕਿਹਾ, ਅਸੀਂ ਚੰਗੀ ਲੜਾਈ ਲੜੀ। ਖਿਡਾਰੀਆਂ ਨੇ ਆਪਣਾ 100 ਫੀਸਦੀ ਦਿੱਤਾ। ਅਸੀਂ ਮੌਕੇ ਵੀ ਖੁੰਝੇ। ਇਸ ਜਿੱਤ ਦਾ ਕ੍ਰੈਡਿਟ ਪਾਕਿਸਤਾਨ ਨੂੰ ਜਾਂਦਾ ਹੈ। ਉਨ੍ਹਾਂ ਨੇ ਦਬਾਅ 'ਚ ਹੌਂਸਲਾ ਬਣਾਏ ਰੱਖਿਆ। ਇਮਾਦ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਸ਼ਾਦਾਬ ਨੇ ਵੀ। ਇਨ੍ਹਾਂ ਦੋਨਾਂ ਨੇ ਚੰਗੀ ਤਰ੍ਹਾਂ ਸਟ੍ਰਾਈਕ ਰੋਟੇਟ ਕੀਤੀ।

PunjabKesari

ਉਨ੍ਹਾਂ ਨੇ ਕਿਹਾ, ਇਸ ਪੱਧਰ ਦੇ ਟੂਰਨਾਮੈਂਟ 'ਚ ਤੁਹਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਹੋਵੇਗਾ। ਇਸ ਤਰ੍ਹਾਂ ਦੇ ਮੈਚ ਜਿੱਤਣ ਲਈ ਤੁਹਾਨੂੰ ਥੋੜ੍ਹੀ ਹੋਰ ਮਿਹਨਤ ਕਰਨੀ ਹੋਵੇਗੀ। ਸਾਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ। ਅਜ ਦਾ ਦਿਨ ਸਾਡਾ ਬੁਰਾ ਰਿਹਾ। ਹਾਮਿਦ ਜ਼ਖਮੀ ਹੋ ਗਏ। ਉਹ ਟੀਮ ਦਾ ਅਹਿਮ ਹਿੱਸਾ ਹੈ। ਜੇਕਰ ਉਹ ਇੱਥੇ ਹੁੰਦੇ ਤਾਂ ਪਾਕਿਸਤਾਨ ਲਈ ਮੁਸ਼ਕਲ ਹੋ ਸਕਦੀ ਸੀ । ਸਾਨੂੰ ਉਨ੍ਹਾਂ ਦੀ ਕਮੀ ਮਹਿਸੂਸ। ਉਹ ਮੈਚ ਦਾ ਟਰਨਿੰਗ ਪੁਵਾਇੰਟ ਸੀ। 

ਨਾਇਬ ਨੇ ਬੱਲੇਬਾਜਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਤੇ ਕਿਹਾ, 30-40 ਦਾ ਨਿਜੀ ਸਕੋਰ ਠੀਕ ਨਹੀਂ ਹੈ। ਸਾਨੂੰ 60-70 ਦੌੜਾਂ, ਇੱਥੋਂ ਤੱਕ ਦੀ ਸੈਂਕੜੇ ਵਾਲੀਆਂ ਪਾਰੀਆਂ ਖੇਡਣੀਆਂ ਹੋਣਗੀਆਂ। ਬੱਲੇਬਾਜ਼ਾਂ ਨੂੰ ਹੋਰ ਜਿੰਮੇਦਾਰੀ ਲੈਣੀ ਹੋਵੇਗੀ।


Related News