ਦ੍ਰਾਵਿੜ ਨੂੰ ਮਿਲਿਆ ਹਫੀਜ਼, ਦੱਸਿਆ ਬਿਹਤਰ ਇਨਸਾਨ

12/31/2017 8:42:31 AM

ਨਵੀਂ ਦਿੱਲੀ, (ਬਿਊਰੋ)— ਪਾਕਿਸਤਾਨ ਦੇ ਬੱਲੇਬਾਜ਼ ਮੁਹੰਮਦ ਹਫੀਜ਼ ਨੇ ਸਾਬਕਾ ਭਾਰਤੀ ਕਪਤਾਨ ਤੇ ਅੰਡਰ-19 ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਨਾਲ ਇਕ ਫਲਾਈਟ ਵਿਚ ਮੁਲਾਕਾਤ ਕੀਤੀ ਤੇ ਉਸ ਨੂੰ ਇਕ ਬਿਹਤਰ ਇਨਸਾਨ ਦੱਸਿਆ।
ਦ੍ਰਾਵਿੜ ਭਾਰਤੀ ਅੰਡਰ-19 ਕ੍ਰਿਕਟ ਟੀਮ ਨਾਲ ਨਿਊਜ਼ੀਲੈਂਡ ਦੌਰੇ 'ਤੇ ਹੈ ਜਿੱਥੇ ਟੀਮ ਨੂੰ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਵਿਚ ਹਿੱਸਾ ਲੈਣਾ ਹੈ, ਉਥੇ ਹੀ ਹਫੀਜ਼ ਵੀ ਪਾਕਿਸਤਾਨ ਕ੍ਰਿਕਟ ਟੀਮ ਨਾਲ ਨਿਊਜ਼ੀਲੈਂਡ ਦੌਰੇ 'ਤੇ ਹੈ, ਜਿੱਥੇ ਉਸ ਨੂੰ ਮੇਜ਼ਬਾਨ ਨਿਊਜ਼ੀਲੈਂਡ ਨਾਲ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰਾਨ ਦੋਵੇਂ ਕ੍ਰਿਕਟਰਾਂ ਦੀ ਇਕ ਫਲਾਈਟ ਵਿਚ ਮੁਲਾਕਾਤ ਹੋਈ ਤੇ ਦੋਵਾਂ ਨੇ ਇਕ ਸੈਲਫੀ ਵੀ ਲਈ।
ਹਫੀਜ਼ ਨੇ ਦ੍ਰਾਵਿੜ ਨਾਲ ਸੈਲਫੀ ਨੂੰ ਟਵਿਟਰ 'ਤੇ ਪੋਸਟ ਕਰਦਿਆਂ ਲਿਖਿਆ,''ਕ੍ਰਿਕਟ ਦੀ ਦੀਵਾਰ ਕਹੇ ਜਾਣ ਵਾਲੇ ਰਾਹੁਲ ਦ੍ਰਾਵਿੜ ਭਰਾ ਨਾਲ ਮੁਲਾਕਾਤ ਹੋਈ। ਉਹ ਇਕ ਚੰਗੇ ਇਨਸਾਨ ਹਨ ਤੇ ਹਮੇਸ਼ਾ ਕ੍ਰਿਕਟ ਦੇ ਬਾਰੇ ਵਿਚ ਗੱਲ ਕਰਦੇ ਹਨ ਤੇ ਨੌਜਵਾਨ ਕ੍ਰਿਕਟਰਾਂ ਦੀ ਮਦਦ ਕਰਦੇ ਹਨ। ਮੈਦਾਨ ਵਿਚ ਉਨ੍ਹਾਂ ਨਾਲ ਖੇਡਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਨਾਲ ਮੁਲਾਕਾਤ ਕਰਕੇ ਬਹੁਤ ਖੁਸ਼ੀ ਹੋਈ।''