ਬੰਗਲਾਦੇਸ਼ ਦੇ ਸਾਬਕਾ ਕਪਤਾਨ ਹਬੀਬੁਲ ਬਸ਼ਰ ਕੋਵਿਡ-19 ਜਾਂਚ ''ਚ ਪਾਜ਼ੇਟਿਵ

11/13/2020 3:04:14 PM

ਢਾਕਾ— ਬੰਗਲਾਦੇਸ਼ ਦੇ ਸਾਬਕਾ ਕਪਤਾਨ ਹਬੀਬੁਲ ਬਸ਼ਰ ਨੂੰ ਕੋਵਿਡ-19 ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਹੈ ਅਤੇ ਖ਼ਬਰਾਂ ਮੁਤਾਬਕ ਉਹ ਘਰ 'ਚ ਹੀ ਕੁਆਰਨਟੀਨ ਹਨ। ਮੌਜੂਦਾ ਰਾਸ਼ਟਰੀ ਚੋਣਕਰਤਾ ਬਸ਼ਰ ਤੋਂ ਪਹਿਲਾਂ ਇਸ ਹਫਤੇ ਟੈਸਟ ਕਪਤਾਨ ਮੋਮੀਨੁਲ ਹੱਕ ਤੇ ਹਰਫਨਮੌਲਾ ਮਹਿਮੂਦੱਲ੍ਹਾ ਰੀਆਦ ਨੂੰ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹੈ। ਬਸ਼ਰ ਨੇ ਬੰਗਲਾ ਟ੍ਰਿਊਨ ਨੂੰ ਕਿਹਾ, ''ਮੈਂ ਬਹੁਤ ਹੀ ਜ਼ਿਆਦਾ ਸੁਚੇਤ ਸੀ ਪਰ ਫਿਰ ਵੀ ਮੈਂ ਇਨਫੈਕਟਿਡ ਹੋ ਗਿਆ।''

ਉਨ੍ਹਾਂ ਕਿਹਾ, ''ਅਸੀਂ ਕੁਝ ਨਹੀਂ ਕਰ ਸਕਦੇ। ਮੈਨੂੰ ਸੋਮਵਾਰ ਤੋਂ ਬੁਖ਼ਾਰ ਹੈ ਅਤੇ ਫਿਰ ਉਹ 102 ਡਿਗਰੀ ਹੋ ਗਿਆ। ਮੰਗਲਵਾਰ ਤਕ ਵੀ ਇਹ ਜਾਰੀ ਰਿਹਾ ਤਾਂ ਮੈਂ ਬੁਖਾਰ ਦੀ ਸਵੇਰੇ ਜਾਂਚ ਕਰਾਈ ਅਤੇ ਸ਼ਾਮ ਨੇ ਮੈਨੂੰ ਪਾਜ਼ੇਟਿਵ ਹੋਣ ਦਾ ਪਤਾ ਲੱਗਾ।'' ਬੰਗਲਾਦੇਸ਼ ਲਈ 50 ਟੈਸਟ ਅਤੇ 111 ਵਨ-ਡੇ ਖੇਡ ਚੁੱਕੇ 48 ਸਾਲ ਦੇ ਬਸ਼ਰ ਪਿਛਲੇ ਕੁਝ ਮਹੀਨਿਆਂ ਤੋਂ ਟ੍ਰੇਨਿੰਗ ਅਤੇ ਮੈਚਾਂ ਦੇ ਦੌਰਾਨ ਹਾਜ਼ਰ ਰਹਿੰਦੇ ਸਨ। ਬੰਗਲਾਦੇਸ਼ ਦੇ ਕੁਝ ਹੋਰ ਸਟਾਰ ਖਿਡਾਰੀ ਕੋਵਿਡ-19 ਤੋਂ ਉਬਰ ਚੁੱਕੇ ਹਨ ਜਿਸ 'ਚ ਮਸ਼ਰਫੀ ਮੁਰਤਜਾ, ਅਬੂ ਜਾਇਦ ਤੇ ਸੈਫ ਹਸਨ ਸ਼ਾਮਲ ਹਨ।

Tarsem Singh

This news is Content Editor Tarsem Singh