ਮਹਿਲਾ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਜਿਮਨਾਸਟਿਕ ਡਾਕਟਰ ਨੂੰ ਹੋ ਸਕਦੀ ਹੈ 25 ਸਾਲਾਂ ਦੀ ਜੇਲ

11/23/2017 3:45:28 PM

ਲਾਂਸਿੰਗ, (ਬਿਊਰੋ)— ਆਪਣੇ ਕਾਰਜਕਾਲ ਦੇ ਦੌਰਾਨ 100 ਤੋਂ ਜ਼ਿਆਦਾ ਮਹਿਲਾ ਖਿਡਾਰਨਾਂ ਦੇ ਸਰੀਰਕ ਸੋਸ਼ਣ ਦੇ ਦੋਸ਼ੀ ਅਮਰੀਕੀ ਜਿਮਨਾਸਟਿਕ ਟੀਮ ਦੇ ਸਾਬਕਾ ਡਾਕਟਰ ਲਾਰੇਂਸ ਨਾਸਰ ਨੂੰ ਦੋਸ਼ੀ ਪਾਇਆ ਗਿਆ ਹੈ । ਤਿੰਨ ਦਹਾਕਿਆਂ ਤੱਕ ਅਮਰੀਕੀ ਜਿਮਨਾਸਟਿਕ ਟੀਮ ਦੇ ਡਾਕਟਰ ਰਹੇ ਨਾਸਰ ਨੂੰ 25 ਸਾਲ ਦੀ ਜੇਲ ਹੋ ਸਕਦੀ ਹੈ । 

ਨਾਸਰ ਨੂੰ ਸਰੀਰਕ ਸ਼ੋਸ਼ਣ ਦੇ 22 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ । ਉਨ੍ਹਾਂ ਉੱਤੇ ਇਲਜ਼ਾਮ ਸੀ ਕਿ ਇਲਾਜ ਦੇ ਬਹਾਨੇ ਉਨ੍ਹਾਂ ਨੇ ਖਿਡਾਰਨਾਂ ਦਾ ਸਰੀਰਕ ਸ਼ੋਸ਼ਣ ਕੀਤਾ । ਉਨ੍ਹਾਂ ਦਾ ਸ਼ਿਕਾਰ ਹੋਈਆਂ ਖਿਡਾਰਨਾਂ 'ਚ ਤਿੰਨ ਦੀ ਉਮਰ 13 ਸਾਲ ਤੋਂ ਘੱਟ ਸੀ ਜਦੋਂਕਿ ਬਾਕੀ 13 ਤੋਂ 15 ਸਾਲਾਂ ਦੇ ਵਿਚਾਲੇ ਹਨ।