ਗੁਰਪ੍ਰੀਤ, ਸੁਨੀਲ ਨੂੰ ਸੋਨ, ਰੇਲਵੇ ਨੇ ਜਿੱਤਿਆ ਗ੍ਰੀਕੋ ਰੋਮਨ ਖਿਤਾਬ

12/01/2019 9:25:56 PM

ਜਲੰਧਰ— ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਗੁਰਪ੍ਰੀਤ ਸਿੰਘ ਤੇ ਸੁਨੀਲ ਕੁਮਾਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਇੱਥੇ ਖਤਮ ਹੋਈ ਟਾਟਾ ਮੋਟਰਸ ਸੀਨੀਅਰ ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਗ੍ਰੀਕੋ ਰੋਮਨ ਵਰਗ 'ਚ ਸੋਨ ਤਮਗਾ ਜਿੱਤਿਆ। ਪੰਜਾਬ ਦੇ ਗੁਰਪ੍ਰੀਤ ਨੇ 77 ਕਿ. ਗ੍ਰਾ ਦੇ ਫਾਈਨਲ 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਦੋ ਵਾਰ ਦੇ ਤਮਗਾ ਜੇਤੂ ਸਜਨ ਬਨਵਾਲ ਨੂੰ 3-1 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਸੁਨੀਲ ਨੂੰ ਵੀ 87 ਕਿ. ਗ੍ਰਾ. 'ਚ ਆਸਾਨ ਜਿੱਤ ਮਿਲੀ ਤੇ ਉਸ ਨੇ ਪੰਜਾਬ ਦੇ ਪ੍ਰਬਲ ਨੂੰ 5-1 ਨਾਲ ਹਰਾਇਆ। ਸੇਨਾ ਵਲੋਂ ਖੇਡ ਰਹੇ ਅਰਜੁਨ ਨੇ 55 ਕਿ. ਗ੍ਰਾ. 'ਚ ਅਜੇ ਨੂੰ 9-0 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ। ਪੰਜਾਬ ਦੇ ਹਰਪ੍ਰੀਤ ਸਿੰਘ ਨੇ ਰੇਲਵੇ ਦੇ ਰਾਜਬੀਰ ਨੂੰ 4-1 ਨਾਲ ਹਰਾਇਆ।
ਓਲੰਪਿਕ ਦੇ ਲਈ ਕੁਆਲੀਫਾਈ ਕਰਨ ਵਾਲਾ ਗ੍ਰੀਕੋ ਰੋਮਨ ਦਾ ਪਹਿਲਾ ਪਹਿਲਵਾਨ ਹਰਦੀਪ ਸਿੰਘ ਨੂੰ 97 ਕਿ. ਗ੍ਰਾ. ਫਾਈਨਲ 'ਚ ਰੇਲਵੇ ਦੇ ਰਵੀ ਰਾਠੀ ਵਿਰੁੱਧ ਵਾਕਓਵਰ ਮਿਲਿਆ। ਰੇਲਵੇ ਦੀ ਟੀਮ 250 ਅੰਕਾਂ ਦੇ ਨਾਲ ਚੋਟੀ 'ਤੇ ਰਹੀ ਜਦਕਿ ਸੇਨਾ ਨੇ 170 ਅੰਕਾਂ ਦੇ ਨਾਲ ਦੂਜਾ ਤੇ ਝਾਰਖੰਡ ਨੂੰ 109 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਵਿਚਾਲੇ ਦੱਖਣੀ ਏਸ਼ੀਆਈ ਖੇਡਾਂ (ਸੈਫ) ਦੇ ਲਈ ਭਾਰਤ ਦੀ ਮਹਿਲਾ ਤੇ ਪੁਰਸ਼ ਟੀਮਾਂ ਦੀ ਚੋਣ ਕੀਤੀ ਗਈ। ਮਹਿਲਾ ਟੀਮ ਦੀ ਅਗਵਾਈ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਪੁਰਸ਼ ਟੀਮ ਦੀ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵਿੰਦਰ ਕਰੇਗਾ। ਹਰ ਟੀਮ 'ਚ 7-7 ਪਹਿਲਵਾਨ ਸ਼ਾਮਲ ਕੀਤੇ ਗਏ ਹਨ।

Gurdeep Singh

This news is Content Editor Gurdeep Singh