ਟੋਕੀਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ’ਚ ਮਿਆਦੀਆਂ ਕਲਾਂ (ਅਜਨਾਲਾ) ਦੀ ਗੁਰਜੀਤ ਕੌਰ ਦੀ ਹੋਈ ਚੋਣ

06/18/2021 11:36:58 AM

ਸਪੋਰਟਸ ਡੈਸਕ— 23 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ 16 ਮੈਂਬਰੀ ਟੀਮ ’ਚ ਪੰਜਾਬ ਦੀ ਇਕਲੌਤੀ ਖਿਡਾਰਨ ਗੁਰਜੀਤ ਕੌਰ ਦੀ ਚੋਣ ਹੋਈ ਹੈ ਜੋ ਕਿ ਸਰਹੱਦੀ ਖੇਤਰ ਮਿਆਦੀਆਂ ਕਲਾਂ ਅਜਨਾਲਾ ਨਾਲ ਸਬੰਧਤ ਹੈ। 
ਇਹ ਵੀ ਪੜ੍ਹੋ : ਜ਼ਿੰਬਾਬਵੇ ਦੇ ਗੇਂਦਬਾਜ਼ ਕਾਇਲ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਕੀਤਾ ਸੰਨਿਆਸ ਦਾ ਐਲਾਨ

ਗੁਰਜੀਤ ਦੀ ਟੋਕੀਓ ਓਲੰਪਿਕ ਲਈ ਚੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਇਲਾਕੇ ਭਰ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਜੀਤ ਕੌਰ ਇਸ ਸਮੇਂ ਬੈਂਗਲੁਰੂ ’ਚ ਚਲ ਰਹੇ ਕੈਂਪ ’ਚ ਟ੍ਰੇਨਿੰਗ ਲੈ ਰਹੀ ਹੈ। ਗੁਰਜੀਤ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ।  ਗੁਰਜੀਤ ਕੌਰ ਇਸ ਤੋਂ ਪਹਿਲਾਂ ਵੀ ਕਾਮਨਵੈਲਥ ਗੇਮਸ ਤੇ ਏਸ਼ੀਆਈ ਕੱਪ ’ਚ ਭਾਰਤੀ ਟੀਮ ਦੇ ਨਾਲ ਖੇਡ ਚੁੱਕੀ ਹੈ। ਗੁਰਜੀਤ ਉੱਤਰ ਮੱਧ ਰੇਲਵੇ (ਐੱਨ. ਸੀ. ਆਰ.) ਦੇ ਪ੍ਰਯਾਗਰਾਜ ਬਲਾਕ ’ਚ ਡੀ. ਆਰ. ਐੱਸ. ਦਫ਼ਤਰ ’ਚ ਸੀਨੀਅਰ ਕਲਰਕ ਹੈ ਤੇ ਵਰਤਮਾਨ ’ਚ ਪ੍ਰਯਾਗਰਾਜ ’ਚ ਆਪਣੀਆਂ ਸੇਵਾਵਾਂ ਦੇ ਰਹੀ ਹੈ। ਓਲੰਪਿਕ ਹਾਕੀ ਟੀਮ ’ਚ ਚੋਣ ਲਈ ਮਹਾਪ੍ਰਬੰਧਕ, ਉੱਤਰ ਮੱਧ ਰੇਲਵੇ ਵੀ. ਕੇ. ਤਿ੍ਰਪਾਠੀ ਨੇ ਗੁਰਜੀਤ ਕੌਰ ਨੂੰ ਵਧਾਈ ਦਿੱਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh