ਗੁਰਿੰਦਰ ਨੇ ਦਿਵਾਈ ਚੰਡੀਗੜ੍ਹ ਨੂੰ ਆਸਾਨ ਜਿੱਤ

10/01/2019 9:23:28 PM

ਦੇਹਰਾਦੂਨ— ਖੱਬੇ ਹੱਥ ਦੇ ਸਪਿਨਰ ਗੁਰਿੰਦਰ ਸਿੰਘ ਨੇ 3 ਵਿਕਟਾਂ ਲਈਆਂ, ਜਿਸ ਨਾਲ ਚੰਡੀਗੜ੍ਹ ਨੇ ਮੰਗਲਵਾਰ ਨੂੰ ਇਥੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦੇ ਪਲੇਟ ਗਰੁੱਪ ਵਿਚ ਮੀਂਹ ਪ੍ਰਭਾਵਿਤ ਮੈਚ ਵਿਚ ਸਿੱਕਮ ਨੂੰ 4 ਵਿਕਟਾਂ ਨਾਲ ਹਰਾਇਆ। ਮੀਂਹ ਕਾਰਣ ਮੈਚ 21 ਓਵਰਾਂ ਦਾ ਕਰ ਦਿੱਤਾ ਗਿਆ ਸੀ। ਗੁਰਿੰਦਰ ਨੇ 4 ਓਵਰਾਂ ਵਿਚ 19 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਸਿੱਕਮ ਨੂੰ 4 ਵਿਕਟਾਂ 'ਤੇ 111 ਦੌੜਾਂ 'ਤੇ ਰੋਕਣ ਵਿਚ ਅਹਿਮ ਭੂਮਿਕਾ ਨਿਭਾਈ। ਸਿੱਕਮ ਵਲੋਂ ਯਸ਼ਪਾਲ ਸਿੰਘ ਨੇ ਸਭ ਤੋਂ ਵੱਧ ਅਜੇਤੂ 39 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਚੰਡੀਗੜ੍ਹ ਨੇ 6 ਵਿਕਟਾਂ 'ਤੇ 115 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਪਲੇਟ ਗਰੁੱਪ ਵਿਚ ਹੀ ਨਾਗਾਲੈਂਡ ਅਤੇ ਮੇਘਾਲਿਆ, ਉੱਤਰਾਖੰਡ ਅਤੇ ਮਣੀਪੁਰ ਦੇ ਮੈਚ ਮੀਂਹ ਕਾਰਣ ਰੱਦ ਕਰ ਦਿੱਤੇ ਗਏ ਅਤੇ ਹਰੇਕ ਟੀਮ ਦੇ ਖਾਤੇ ਵਿਚ 2-2 ਅੰਕ ਜੋੜ ਦਿੱਤੇ ਗਏ।

Gurdeep Singh

This news is Content Editor Gurdeep Singh