ਆਸਟਰੇਲੀਆ ''ਚ ਹੋਈਆਂ ਖੇਡਾਂ ਵਿਚ ਗੁਰਦੀਪ ਸਿੰਘ ਨੇ ਜਿੱਤੇ 2 ਸੋਨ ਤਮਗੇ

10/06/2019 9:41:44 PM

ਭਿੱਖੀਵਿੰਡ/ਖਾਲੜਾ (ਭਾਟੀਆ)- ਆਸਟਰੇਲੀਆ ਦੇ ਸ਼ਹਿਰ ਐਡੀਲੇਡ 'ਚ ਹਾਲ ਹੀ ਵਿਚ ਹੋ ਰਹੀਆਂ 5 ਤੋਂ 12 ਅਕਤੂਬਰ ਤੱਕ ਮਾਸਟਰ ਖੇਡਾਂ 'ਚੋਂ ਜੰਗਲਾਤ ਵਿਭਾਗ ਦੇ ਗਾਰਡ ਗੁਰਦੀਪ ਸਿੰਘ ਪੂਹਲਾ ਵਲੋਂ 100 ਮੀਟਰ ਦੌੜ 'ਚ ਸੋਨ ਤਮਗਾ ਤੇ ਲੌਂਗ ਜੰਪ 'ਚੋਂ ਸੋਨ ਤਮਗਾ ਜਿੱਤ ਕੇ ਆਪਣੇ ਦੇਸ਼ ਤੇ ਆਪਣੇ ਪਿੰਡ ਪੂਹਲਾ ਦਾ ਨਾਂ ਰੌਸ਼ਨ ਕੀਤਾ ਹੈ।


ਇਸ ਖੁਸ਼ੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਪੂਹਲਾ ਤੇ ਘਰ 'ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰ ਵਲੋਂ ਸਰਕਾਰ ਦੀਆਂ ਬੇਰੁਖੀਆਂ 'ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਜ਼ਿਕਰਯੋਗ ਹੈ, ਕਿ ਪਿਛਲੇ ਇਕ ਸਾਲ ਪਹਿਲਾਂ ਮਲੇਸ਼ੀਆ 'ਚ ਹੋਈਆਂ ਏਸ਼ੀਅਨ ਪੈਸੀਫਿਕ ਮਾਸਟਰ ਖੇਡਾਂ 'ਚ ਗੁਰਦੀਪ ਸਿੰਘ ਪੂਹਲਾ ਵਲੋਂ ਚਾਰ ਸੋਨ ਤਮਗੇ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਜਿੱਤਿਆ ਸੀ ਪਰ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖੇਡ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਾਅਦੇ ਤਾਂ ਬਹੁਤ ਕੀਤੇ ਗਏ ਪਰ ਇਕ ਵੀ ਪੂਰਾ ਨਹੀਂ ਹੋਇਆ, ਜਿੱਥੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ 'ਤੇ ਇਸ ਗੱਲ ਦਾ ਰੋਸ ਕੀਤਾ ਜਾ ਰਿਹਾ ਹੈ, ਉੱਥੇ ਉਨ੍ਹਾਂ ਦੇ ਮਹਿਕਮੇ 'ਤੇ ਵੀ ਰੋਸ ਕੀਤਾ ਗਿਆ। ਜੰਗਲਾਤ ਵਿਭਾਗ ਵਲੋਂ ਵੀ ਸਾਡੇ ਪਿੰਡ ਦੇ ਰਹਿਣ ਵਾਲੇ ਪੰਜਾਬ ਦੇ ਇਸ ਖਿਡਾਰੀ ਨੂੰ ਕੋਈ ਤਰੱਕੀ ਨਹੀਂ ਦਿੱਤੀ ਗਈ, ਨਾਲ ਹੀ ਪਿੰਡ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਜਦੋਂ ਪਹਿਲਾਂ ਗੁਰਦੀਪ ਸਿੰਘ ਵਲੋਂ ਸੋਨ ਤਮਗੇ ਜਿੱਤੇ ਸਨ, ਉਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕਿਹਾ ਗਿਆ ਸੀ ਕਿ ਅਸੀਂ ਇਸ ਗੁਰਸਿੱਖ ਖਿਡਾਰੀ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਾਂਗੇ। ਜ਼ਿਕਰਯੋਗ ਹੈ ਕਿ ਜਿੱਥੇ ਗੁਰਦੀਪ ਸਿੰਘ ਪੂਹਲਾ ਇਕ ਅੰਮ੍ਰਿਤਧਾਰੀ ਗੁਰਸਿੱਖ ਖਿਡਾਰੀ ਹੈ, ਉੱਥੇ ਜੂਨ 1984 ਦੇ ਆਪ੍ਰੇਸ਼ਨ ਬਲਿਊ ਸਟਾਰ 'ਚ ਸ਼ਹੀਦ ਦਾ ਬੇਟਾ ਵੀ ਹੈ।

Gurdeep Singh

This news is Content Editor Gurdeep Singh