ਗੁਕੇਸ਼ ਚੋਟੀ ਦਾ ਭਾਰਤੀ ਸ਼ਤਰੰਜ ਖਿਡਾਰੀ ਬਣਿਆ, ਰੈਂਕਿੰਗ ’ਚ ਖਤਮ ਕੀਤੀ ਆਨੰਦ ਦੀ 37 ਸਾਲ ਦੀ ਬਾਦਸ਼ਾਹਤ

09/02/2023 11:56:17 AM

ਚੇਨਈ– ਗ੍ਰੈਂਡ ਮਾਸਟਰ ਡੀ. ਗੁਕੇਸ਼ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਅਦ ਮਹਾਨ ਵਿਸ਼ਵਨਾਥਨ ਆਨੰਦ ਦੀ ਜਗ੍ਹਾ ਭਾਰਤ ਦਾ ਚੋਟੀ ਦਾ ਸ਼ਤਰੰਜ ਖਿਡਾਰੀ ਬਣ ਗਿਆ ਹੈ। ਆਨੰਦ ਜੁਲਾਈ 1986 ਤੋਂ ਭਾਰਤ ਦਾ ਨੰਬਰ ਇਕ ਰਿਹਾ ਹੈ। ਚੇਨਈ ਦਾ 17 ਸਾਲਾ ਇਹ ਗ੍ਰੈਂਡ ਮਾਸਟਰ ਬਾਕੂ ’ਚ ਫਿਡੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ ਮੈਗਨਸ ਕਾਰਲਸਨ ਹੱਥੋਂ ਹਾਰ ਗਿਅ ਸੀ। ਉਹ ਰੈਂਕਿੰਗ ’ਚ ਆਨੰਦ ਤੋਂ ਅੱਗੇ ਨਿਕਲ ਕੇ ਵਿਸ਼ਵ ’ਚ 8ਵੇਂ ਨੰਬਰ ’ਤੇ ਪਹੁੰਚ ਗਿਆ।

ਇਹ ਵੀ ਪੜ੍ਹੋ- ਭਾਰਤ ਤੋਂ ਹਾਰਨ 'ਤੇ ਵੀ ਪਾਕਿ ਨੂੰ ਪਲੇਇੰਗ 11 'ਚ ਬਦਲਾਅ ਨਹੀਂ ਕਰਨਾ ਚਾਹੀਦਾ : ਸਾਬਕਾ ਪਾਕਿ ਕ੍ਰਿਕਟਰ
ਗੁਕੇਸ਼ ਪਹਿਲੀ ਵਾਰ ਰੇਟਿੰਗ ਸੂਚੀ ਦੇ ਟਾਪ-10 ’ਚ ਸ਼ਾਮਲ ਹੋਇਆ ਹੈ। ਫਿਡੇ ਦੀ ਇਕ ਸਤੰਬਰ ਦੀ ਰੈਂਕਿੰਗ ਦੇ ਮੁਤਾਬਕ ਗੁਕੇਸ਼ ਦੇ ਨਾਂ 2758 ਰੇਟਿੰਗ ਅੰਕ ਹਨ ਜਦਕਿ ਆਨੰਦ 2754 ਰੇਟਿੰਗ ਅੰਕਾਂ ਨਾਲ 9ਵੇਂ ਸਥਾਨ ’ਤੇ ਹੈ। ਗੁਕੇਸ਼ ਨੇ 1 ਸਤੰਬਰ ਦੀ ਰੈਂਕਿੰਗ ਸੂਚੀ ਦੇ ਮੁਤਾਬਕ ਤਿੰਨ ਸਥਾਨਾਂ ਦਾ ਸੁਧਾਰ ਕੀਤਾ ਹੈ।
ਵਿਸ਼ਵ ਕੱਪ ਦੇ ਫਾਈਨਲ ’ਚ ਮੈਗਨਸ ਕਾਰਲਸਨ ਹੱਥੋਂ ਹਾਰ ਦਾ ਸਾਹਮਣਾ ਕਰਨ ਵਾਲਾ ਇਕ ਹੋਰ ਨੌਜਵਾਨ ਭਾਰਤੀ ਖਿਡਾਰੀ ਆਰ. ਪ੍ਰਗਿਆਨੰਦਾ 2727 ਰੇਟਿੰਗ ਅੰਕਾਂ ਨਾਲ ਇਸ ਸੂਚੀ ’ਚ 19ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ- ਟੀਮਾਂ ਦੀ ਜਰਸੀ 'ਤੇ ਪਾਕਿ ਦਾ ਨਾਮ ਨਾ ਹੋਣ 'ਤੇ ਮਚਿਆ ਬਵਾਲ, PCB 'ਤੇ ਸਾਬਕਾ ਪਾਕਿ ਖਿਡਾਰੀਆਂ ਨੇ ਵਿੰਨ੍ਹਿਆ ਨਿਸ਼ਾਨਾ

ਉਹ ਗੁਕੇਸ਼ ਤੇ ਆਨੰਦ ਤੋਂ ਬਾਅਦ ਭਾਰਤ ਦਾ ਤੀਜਾ ਸਰਵਸ੍ਰੇਸ਼ਠ ਰੈਂਕਿੰਗ ਵਾਲਾ ਖਿਡਾਰੀ ਹੈ। ਇਸ ਰੈਂਕਿੰਗ ਵਿਚ ਟਾਪ-30 ਵਿਚ 5 ਭਾਰਤੀ ਹਨ। ਵਿਦਿਤ ਗੁਜਰਾਤੀ 27ਵੇਂ ਤੇ ਅਰਜੁਨ ਐਰਗਾਸੀ 29ਵੇਂ ਸਥਾਨ ’ਤੇ ਹੈ। ਆਨੰਦ ਇਕ ਜੁਲਾਈ 1986 ਤੋਂ ਭਾਰਤ ਦਾ ਚੋਟੀ ਦਾ ਖਿਡਾਰੀ ਹੈ। ਉਹ 37 ਸਾਲਾਂ ਤੋਂ ਵੱਧ ਸਮੇਂ ਤਕ ਇਸ ਸਥਾਨ ’ਤੇ ਰਿਹਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon