GT vs RR, Qualifier 1 : ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

05/24/2022 11:37:02 PM

ਸਪੋਰਟਸ ਡੈਸਕ- ਆਈ. ਪੀ. ਐੱਲ. ਦੀ ਨਵੀਂ ਟੀਮ ਗੁਜਰਾਤ ਟਾਈਟਨਸ ਨੇ ਆਪਣੇ ਬੱਲੇਬਾਜ਼ਾਂ ਵਿਸ਼ੇਸ਼ ਤੌਰ ’ਤੇ ਡੇਵਿਡ ਮਿਲਰ (ਅਜੇਤੂ 68) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ 2022 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਨਵੀਂ ਟੀਮ ਲਈ ਇਹ ਸੈਸ਼ਨ ਵਿਸ਼ੇਸ਼ ਰਿਹਾ। ਪੂਰਾ ਸੈਸ਼ਨ ਉਸ ਨੇ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਤੇ ਇੱਥੇ ਪਹਿਲੇ ਕੁਆਲੀਫਾਇਰ ਵਿਚ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ’ਤੇ 188 ਦੌੜਾਂ ਬਣਾਉਣ ਤੋਂ ਬਾਅਦ 19.3 ਓਵਰਾਂ ਵਿਚ 191 ਦੌੜਾਂ ਬਣਾ ਕੇ 7 ਵਿਕਟਾਂ ਦੀ ਜਿੱਤ ਨਾਲ  ਫਾਈਨਲ ਦੀ ਟਿਕਟ ਕਟਾ ਲਈ। ਉੱਥੇ ਹੀ ਰਾਜਸਥਾਨ ਕੋਲ ਟਾਪ-2 ਵਿਚ ਰਹਿਣ ਦੇ ਕਾਰਨ ਫਾਈਨਲ ਲਈ ਕੁਆਲੀਫਾਈ ਕਰਨ ਦਾ ਇਕ ਹੋਰ ਮੌਕਾ ਹੈ। ਉਹ ਹੁਣ 25 ਮਈ ਨੂੰ ਹੋਣ ਵਾਲੇ ਐਲਿਮੀਨੇਟਰ ਮੁਕਾਬਲੇ ਦੀ ਜੇਤੂ ਟੀਮ ਨਾਲ 27 ਮਈ ਨੂੰ ਭਿੜੇਗੀ ਤੇ ਇਕ ਵਾਰ ਫਿਰ ਕੋਸ਼ਿਸ਼ ਕਰੇਗੀ ਕਿ 29 ਮਈ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕਰੇ।

ਇਹ ਵੀ ਪੜ੍ਹੋ :-ਦੱਖਣੀ ਜਰਮਨੀ 'ਚ ਰੇਲਵੇ ਕ੍ਰਾਸਿੰਗ 'ਤੇ ਟਰੇਨ ਨੇ ਬੱਸ ਨੂੰ ਮਾਰੀ ਟੱਕਰ, ਕਈ ਲੋਕ ਜ਼ਖਮੀ 

ਇਸ ਤੋਂ ਪਹਿਲਾਂ ਰਾਜਸਥਾਨ  ਲਈ  ਚੰਗੀ ਫਾਰਮ ਵਿਚ ਚੱਲ ਰਹੇ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਹੌਲੀ ਸ਼ੁਰੂਆਤ ਤੋਂ ਬਾਅਦ ਹਮਲਵਾਰ ਅਰਧ ਸੈਂਕੜਾ ਲਾਇਆ। ਬਟਲਰ ਨੇ 56 ਗੇਂਦਾਂ ਵਿਚ 12 ਚੌਕਿਆਂ ਤੇ 2 ਛੱਕਿਆਂ ਨਾਲ 89 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਸੰਜੂ ਸੈਮਸਨ (47) ਨਾਲ ਦੂਜੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਦੇਵਦੱਤ ਪੱਡੀਕਲ (28) ਨੇ ਵੀ ਉਪਯੋਗੀ ਪਾਰੀ ਖੇਡੀ। ਬਟਲਰ ਦੀ ਪਾਰੀ ਦੀ ਬਦੌਲਤ ਰਾਇਲਜ਼ ਦੀ ਟੀਮ ਆਖਰੀ 4 ਓਵਰਾਂ ਵਿਚ 61 ਦੌੜਾਂ ਜੋੜਨ ਵਿਚ ਸਫਲ ਰਹੀ। ਟਾਈਟਨਸ ਵਲੋਂ ਸਟਾਰ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿਚ ਸਿਰਫ 15 ਦੌੜਾਂ ਦਿੱਤੀਆਂ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਮੁਹੰਮਦ ਸ਼ੰਮੀ, ਯਸ਼ ਦਿਆਲ ਤੇ ਆਰ. ਸਾਈ ਕਿਸ਼ੋਰ ਕਾਫੀ ਮਹਿੰਗੇ ਸਾਬਤ ਹੋਏ। ਇਨ੍ਹਾਂ ਤਿੰਨਾਂ ਨੇ ਕ੍ਰਮਵਾਰ 43, 46 ਤੇ 43 ਦੌੜਾਂ ਦਿੱਤੀਆਂ ਤੇ ਤਿੰਨਾਂ ਨੂੰ ਇਕ-ਇਕ ਸਫਲਤਾ ਮਿਲੀ।

ਇਹ ਵੀ ਪੜ੍ਹੋ :- ਕੋਰੋਨਾ ਮਹਾਮਾਰੀ ਯਕੀਨੀ ਤੌਰ 'ਤੇ ਅਜੇ ਖਤਮ ਨਹੀਂ ਹੋਈ : WHO ਮੁਖੀ

ਗੁਜਰਾਤ ਨੇ ਟੀਚੇ ਦਾ ਪਿੱਛਾ ਕਰਿਦਆਂ ਖਰਾਬ ਸ਼ੁਰੂਆਤ ਕੀਤੀ ਜਦੋਂ ਬਿਨਾਂ ਸਕੋਰ ’ਤੇ ਉਸ ਨੇ ਆਪਣੇ ਓਪਨਰ ਬੱਲੇਬਾਜ਼ ਰਿਧੀਮਾਨ ਸਾਹਾ (0) ਨੂੰ ਗੁਆ ਦਿੱਤਾ ਪਰ ਇਸ ਤੋਂ ਬਾਅਦ ਸ਼ੁਭਮਨ ਗਿੱਲ (35) ਤੇ ਮੈਥਿਊ ਵੇਡ (35) ਨੇ ਸੰਭਲ ਕੇ ਖੇਡਦੇ ਹੋਏ ਦੂਜੀ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਟਾਰ ਬੱਲੇਬਾਜ਼ ਡੇਵਿਡ ਮਿਲਰ ਨੇ ਕਪਤਾਨ ਹਾਰਦਿਕ ਪੰਡਯਾ (ਅਜੇਤੂ 40) ਨਾਲ ਮੈਚ ਜੇਤੂ ਪਾਰੀ ਖੇਡਦਿਆਂ 38 ਗੇਂਦਾਂ ’ਤੇ 3 ਚੌਕੇ ਤੇ 5 ਸ਼ਾਨਦਾਰ ਛੱਕੇ ਲਾਏ। ਹਾਰਦਿਕ ਨੇ ਆਪਣੀ 27 ਦੌੜਾਂ ਦੀ ਪਾਰੀ ਵਿਚ 5 ਚੌਕੇ ਲਾਏ। ਆਖਰੀ ਓਵਰ ਵਿਚ ਗੁਜਰਾਤ ਨੂੰ 16 ਦੌੜਾਂ ਦੀ ਲੋੜ ਸੀ ਤੇ ਗੇਂਦਬਾਜ਼ੀ ਕਰਨ ਪ੍ਰਸਿੱਧ ਕ੍ਰਿਸ਼ਣਾ ਆਇਆ ਪਰ ਮਿਲਰ ਨੇ ਉਸਦੀਆਂ ਪਹਿਲੀਆਂ ਤਿੰਨ ਗੇਂਦਾਂ ’ਤੇ ਛੱਕੇ ਲਾਏ ਕੇ ਮੈਚ ਤੇ ਫਾਈਨਲ ਦੀ ਟਿਕਟ ਆਪਣੀ ਟੀਮ ਦੀ ਝੋਲੀ ਵਿਚ ਪਾ ਦਿੱਤੀ। 

ਦੋਵਾਂ ਟੀਮਾਂ ਦੀਆਂ ਸੰਭਾਵਿਤ ਪਲੇਇੰਗ ਇਲੈਵਨ :-
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਮੈਥਿਊ ਵੇਡ/ਅਲਜ਼ਾਰੀ ਜੋਸੇਫ, ਹਾਰਦਿਕ ਪੰਡਯਾ (ਕਪਤਾਨ),ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਰਵੀ ਸ਼੍ਰੀਨਿਵਾਸਨ ਸਾਈ ਕਿਸ਼ੋਰ, ਯਸ਼ ਦਿਆਲ,  ਲਾਕੀ ਫਰਗਿਊਸਨ, ਮੁਹੰਮਦ ਸ਼ੰਮੀ।
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਦੇਵਦੱਤ ਪਡੀਕੱਲ, ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ, ਯੁਜਵੇਂਦਰ ਚਾਹਲ, ਓਬੇਦ ਮੈਕਕੋਏ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News