ਗ੍ਰੇਂਕੇ ਕਲਾਸਿਕ ਸ਼ਤਰੰਜ ਚੈਂਪੀਅਨਸ਼ਿਪ : ਆਨੰਦ ਸਾਂਝੀ ਬੜ੍ਹਤ ''ਤੇ ਬਰਕਰਾਰ

04/25/2019 10:46:41 PM

ਕਾਰਲਜੂਏ (ਨਿਕਲੇਸ਼ ਜੈਨ)- ਗ੍ਰੇਂਕੇ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਸ਼ਵ ਨੰਬਰ 6 ਭਾਰਤ ਦੇ ਵਿਸ਼ਵਨਾਥਨ ਆਨੰਦ 5 ਰਾਊਂਡਾਂ ਤੋਂ ਬਾਅਦ 3.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਚੱਲ ਰਿਹਾ ਹੈ। ਉਸਦੇ ਨਾਲ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵੀ ਇੰਨੇ ਹੀ ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਬਰਕਰਾਰ ਹੈ।
ਰਾਊਂਡ-5 ਵਿਚ ਹੋਏ ਮੁਕਾਬਲੇ ਵਿਚ ਆਨੰਦ ਨੇ ਵਿਸ਼ਵ ਨੰਬਰ-2 ਅਮਰੀਕਾ ਦੇ ਫਾਬਿਆਨੋ ਕਰੂਆਨਾ ਨਾਲ ਮੁਕਾਬਲਾ ਡਰਾਅ ਖੇਡਿਆ। ਰਾਏ ਲੋਪੇਜ ਓਪਨਿੰਗ ਦੇ ਬਰਲਿਨ ਡਿਫੈਂਸ ਵਿਚ ਹੋਏ ਇਸ ਮੁਕਾਬਲੇ ਵਿਚ ਦੋਵਾਂ ਵਿਚਾਲੇ ਮੈਚ 40 ਚਾਲਾਂ ਤੋਂ ਬਾਅਦ ਡਰਾਅ ਰਿਹਾ। ਇਸ ਵਿਚਾਲੇ ਮੈਗਨਸ ਕਾਰਲਸਨ ਨੂੰ ਅਜ਼ਰਬੈਜਾਨ ਦੇ ਅਕਾਰਡੀ ਨਾਈਡਿਸ਼ ਨੇ ਡਰਾਅ 'ਤੇ ਰੋਕ ਕੇ ਹੈਰਾਨ ਕਰ ਦਿੱਤਾ। ਹੋਰਨਾਂ ਮੁਕਾਬਲਿਆਂ ਵਿਚ ਫਰਾਂਸ ਦੇ ਮੈਕਿਸਮ ਲਾਗ੍ਰੇੇਵ ਨੇ ਅਰਮੀਨੀਆ ਨਾਲ ਤੇ ਸਪੇਨ ਦੇ ਵਾਲੇਜੋਂ ਪੋਂਸ ਨੇ ਰੂਸ ਦੇ ਪੀਟਰ ਸਵੀਡਲਰ ਨਾਲ ਡਰਾਅ ਖੇਡਿਆ, ਜਦਕਿ ਜਰਮਨੀ ਦੇ 14 ਸਾਲਾ ਨੌਜਵਾਨ ਕੇਮਰ ਵਿਨਸੇਂਟ ਨੇ ਹਮਵਤਨ ਧਾਕੜ ਜਾਰਜ ਮੇਰਰ ਨੂੰ ਹਰਾਉਂਦਿਆਂ ਆਪਣਾ ਪਹਿਲਾ ਅੰਕ ਬਣਾਇਆ।

Gurdeep Singh

This news is Content Editor Gurdeep Singh