ਗ੍ਰੀਕੋ ਰੋਮਨ ਕੁਸ਼ਤੀਆਂ ਹੋਣਗੀਆਂ ਪ੍ਰੋ ਲੀਗ ਦੇ ਖਿੱਚ ਦਾ ਕੇਂਦਰ

10/11/2017 2:39:35 AM

ਨਵੀਂ ਦਿੱਲੀ— ਪ੍ਰੋ ਰੈਸਲਿੰਗ ਲੀਗ ਦੇ ਪਹਿਲੇ ਦੋ ਸੈਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਜਨਵਰੀ ਵਿਚ ਸ਼ੁਰੂ ਹੋਣ ਜਾ ਰਹੇ ਇਸਦੇ ਤੀਜੇ ਸੈਸ਼ਨ ਵਿਚ ਗ੍ਰੀਕੋ ਰੋਮਨ ਸ਼ੈਲੀ ਦੀਆਂ ਕੁਸ਼ਤੀਆਂ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ, ਜਿਹੜੀਆਂ ਇਸ ਵਾਰ ਖਿੱਚ ਦਾ ਕੇਂਦਰ ਰਹਿਣਗੀਆਂ। ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਕਿਹਾ ਕਿ ਗ੍ਰੀਕੋ ਰੋਮਨ ਸ਼ੈਲੀ ਦੀ ਕੁਸ਼ਤੀ ਵਿਚ ਵੀ ਵਿਸ਼ਵ ਪੱਧਰ 'ਤੇ ਤਮਗਾ ਹਾਸਲ ਹੋਇਆ ਹੈ। ਅਸੀਂ ਇਸ ਸ਼ੈਲੀ ਦੇ ਪਹਿਲਵਾਨਾਂ ਨੂੰ ਵੀ ਇਕ ਮੰਚ ਦੇਣਾ ਚਾਹੁੰਦੇ ਹਾਂ। ਇਹ ਅਜੇ ਸ਼ੁਰੂਆਤ ਹੈ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਕੁਸ਼ਤੀ ਭਵਿੱਖ ਵਿਚ ਆਪਣੀ ਵੱਖਰੀ ਪਛਾਣ ਬਣਾਏਗੀ।
ਉਸ ਨੇ ਕਿਹਾ ਕਿ ਇਸ ਸ਼ੈਲੀ ਦੀ ਕੁਸ਼ਤੀ ਨੂੰ ਸਾਲ 1986 ਦੇ ਗਰਮ ਰੁੱਤ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ। ਇਸ ਸ਼ੈਲੀ ਦੀ ਕੁਸ਼ਤੀ ਵਿਚ 1962 ਦੀਆਂ ਜਕਾਰਤਾ ਏਸ਼ੀਆਈ ਖੇਡਾਂ ਤੋਂ ਲੈ ਕੇ ਹੁਣ ਤਕ ਵਿਸ਼ਵ ਚੈਂਪੀਅਨਸ਼ਿਪ, ਕਾਮਨਵੈਲਥ ਗੇਮਸ, ਏਸ਼ੀਆਈ ਖੇਡਾਂ ਤੇ ਕਈ ਵੱਡੇ ਆਯੋਜਨਾਂ ਵਿਚ ਭਾਰਤੀ ਪਹਿਲਵਾਨਾਂ ਨੇ ਤਮਗੇ ਜਿੱਤੇ ਹਨ।