NZ v ENG : ਪਹਿਲੇ ਹੀ ਵਿਸ਼ਵ ਕੱਪ ''ਚ ਜੋਫ੍ਰਾ ਆਰਚਰ ਨੇ ਬਣਾਇਆ ਇਹ ਵੱਡਾ ਰਿਕਾਰਡ

07/14/2019 8:50:25 PM

ਜਲੰਧਰ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਨੇ ਆਪਣੇ ਪਹਿਲੀ ਹੀ ਵਿਸ਼ਵ ਕੱਪ 'ਚ 20 ਵਿਕਟਾਂ ਹਾਸਲ ਕਰਕੇ ਵੱਡਾ ਰਿਕਾਰਡ ਬਣਾ ਦਿੱਤਾ ਹੈ। ਦਰਅਸਲ ਇੰਗਲੈਂਡ ਦੇ ਲਈ ਕਿਸੇ ਇਕ ਵਿਸ਼ਵ ਕੱਪ 'ਚ ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਦਾ ਰਿਕਾਰਡ ਇਯਾਨ ਥਾਮਸ ਦੇ ਨਾਂ ਸੀ। ਥਾਮਸ ਨੇ 16 ਵਿਕਟਾਂ ਹਾਸਲ ਕੀਤੀਆਂ ਸਨ। ਹੁਣ ਜੋਫ੍ਰਾ ਨੇ ਇਕ ਹੀ ਵਿਸ਼ਵ ਕੱਪ 'ਚ 20 ਵਿਕਟਾਂ ਹਾਸਲ ਕਰਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਜੋਫ੍ਰਾ ਨੇ ਕ੍ਰਿਕਟ ਵਿਸ਼ਵ ਕੱਪ 2019 ਦੀ ਲੀਡਿੰਗ ਵਿਕਟਟੇਕਰ ਲਿਸਟ 'ਚ ਲੰਮੀ ਛਲਾਂਗ ਲਗਾ ਦਿੱਤੀ ਹੈ। ਦੇਖੋਂ ਰਿਕਾਰਡ—
ਵਿਸ਼ਵ ਕੱਪ 'ਚ ਇੰਗਲੈਂਡ ਦੇ ਲਈ ਸਭ ਤੋਂ ਅਜ਼ਾਦਾ ਵਿਕਟਾਂ
20 ਜੋਫ੍ਰਾ ਆਰਚਰ (2019)
18 ਮਾਰਕ ਵੁੱਡ (2019)
16 ਕ੍ਰਿਸ ਵੋਕਸ  (2019)
16 ਇਯਾਨ ਥਾਮਸ (1992)
14 ਐਂਡਿਊ ਫਲਿੰਟਾਫ (2007)
ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼
27 ਮਿਸ਼ੇਲ ਸਟਾਰਕ, ਆਸਟਰੇਲੀਆ
20 ਜੋਫ੍ਰਾ ਆਰਚਰ, ਇੰਗਲੈਂਡ
20 ਮੁਸਿਤਫਿਜੁਰ ਰਹਿਮਾਨ, ਬੰਗਲਾਦੇਸ਼
18 ਜਸਪ੍ਰੀਤ ਬੁਮਰਾਹ, ਭਾਰਤ
18 ਲੌਕੀ ਫਾਰਗੁਸਨ, ਨਿਊਜ਼ੀਲੈਂਡ
 

Gurdeep Singh

This news is Content Editor Gurdeep Singh