ਅਮਰੀਕੀ ਓਪਨ ਚੈਂਪੀਅਨ ''ਚ ਕੋਕੋ ਗੌ ਦੀ ਸ਼ਾਨਦਾਰ ਸ਼ੁਰੂਆਤ

01/02/2024 4:53:28 PM

ਆਕਲੈਂਡ : ਅਮਰੀਕੀ ਓਪਨ ਚੈਂਪੀਅਨ ਕੋਕੋ ਗੌ ਨੇ ਮੰਗਲਵਾਰ ਨੂੰ ਇੱਥੇ ਆਕਲੈਂਡ ਟੈਨਿਸ ਕਲਾਸਿਕ ਵਿੱਚ ਹਮਵਤਨ ਕਲੇਰੀ ਲਿਊ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਆਪਣੇ 2024 ਸੀਜ਼ਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਡਿਫੈਂਡਿੰਗ ਚੈਂਪੀਅਨ ਗੌ ਨੇ ਆਪਣੇ ਫੋਰਹੈਂਡ ਦਾ ਸ਼ਾਨਦਾਰ ਨਮੂਨਾ ਪੇਸ਼ ਕੀਤਾ ਅਤੇ ਲਿਊ ਨੂੰ 6-4, 6-2 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ- ਜਮਸ਼ੇਦਪੁਰ FC ਨੇ ਖਾਲਿਦ ਜਮੀਲ ਨੂੰ ਮੁੱਖ ਕੋਚ ਕੀਤਾ ਨਿਯੁਕਤ
ਗੌ ਨੇ ਪਿਛਲੇ ਸਾਲ ਅਮਰੀਕੀ ਓਪਨ ਦੇ ਫਾਈਨਲ ਵਿੱਚ ਆਰੀਨਾ ਸਬਾਲੇਂਕਾ ਨੂੰ 2-6, 6-3, 6-2 ਨਾਲ ਹਰਾ ਕੇ ਆਪਣਾ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਨ ਕੈਰੋਲਿਨ ਵੋਜ਼ਨਿਆਕੀ ਨੇ ਨਵੇਂ ਸਾਲ ਦੀ ਸ਼ੁਰੂਆਤ ਹਾਰ ਨਾਲ ਕੀਤੀ। ਉਨ੍ਹਾਂ ਨੂੰ ਪਹਿਲੇ ਦੌਰ ਵਿੱਚ ਦੂਜਾ ਦਰਜਾ ਪ੍ਰਾਪਤ ਏਲੀਨਾ ਸਵਿਤੋਲਿਨਾ ਨੇ 6-4, 6-3 ਨਾਲ ਹਰਾਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon