ਪਾਕਿ ਨਾਲ ਕ੍ਰਿਕਟ ਮੈਚ ਨਾ ਖੇਡਣ ''ਤੇ ਭਾਰਤ ਨੂੰ ਹੋਣ ਵਾਲਾ ਹੈ ਵੱਡਾ ਨੁਕਸਾਨ

12/09/2017 12:02:28 AM

ਨਵੀਂ ਦਿੱਲੀ— ਪਾਕਿਸਤਾਨ ਨਾਲ ਲਗਭਗ 5-6 ਸਾਲ ਦੋ-ਪੱਖੀ ਸੀਰੀਜ਼ ਨਾ ਖੇਡਣ ਦੇ ਕਾਰਨ ਭਾਰਤ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਦੀ ਵਜ੍ਹਾਂ ਨਾਲ ਭਾਰਤ ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਦੀ ਮੇਜਬਾਨੀ ਨਹੀਂ ਕਰ ਸਕੇਗਾ। ਭਾਰਤ ਨੂੰ ਅਗਲੇ ਸਾਲ ਜੂਨ 'ਚ ਏਸ਼ੀਆ ਕੱਪ ਦੀ ਮੇਜਬਾਨੀ ਕਰਨੀ ਹੈ ਪਰ ਸਰਕਾਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਹੁਣ ਇਸ ਗੱਲ ਦੀ ਆਗਿਆ ਨਹੀਂ ਦਿੱਤੀ ਹੈ ਕਿ ਉਹ ਪਾਕਿਸਤਾਨ ਦੇ ਨਾਲ ਦੋ-ਪੱਖੀ ਸੀਰੀਜ਼ ਖੇਡੇ। ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (ਪੀ. ਸੀ. ਬੀ.) ਨੇ ਉਸ ਦੇ ਨਾਲ ਦੋ-ਪੱਖੀ ਸੀਰੀਜ਼ ਨਾ ਖੇਡਣ ਲਈ ਬੀ. ਸੀ. ਸੀ. ਆਈ. ਤੋਂ 70 ਡਾਲਰ ਯੂ.ਐੱਸ. ਡਾਲਰ ਦੀ ਮੰਗ ਕੀਤੀ ਸੀ।
ਸਰਕਾਰ ਨੇ ਪਾਕਿ ਟੀਮ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ
ਸੀ.ਓ.ਏ. ਦੀ ਬੈਠਕ ਦੇ ਅਨੁਸਾਰ ਭਾਰਤ ਸਰਕਾਰ ਨੇ ਹੁਣ ਤੱਕ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਹੈ ਤੇ ਜੇਕਰ ਸਰਕਾਰ ਇਹ ਮੰਜੂਰੀ ਨਹੀਂ ਦਿੰਦੀ ਹੈ ਤਾਂ ਬੀ. ਸੀ. ਸੀ. ਆਈ. ਨੂੰ ਜਲਦੀ ਤੋਂ ਜਲਦੀ ਏਸ਼ੀਆਈ ਕ੍ਰਿਕਟ ਪ੍ਰਸ਼ਿਦ (ਏ. ਸੀ. ਸੀ.) ਨੂੰ ਸੁਚਿਤ ਕਰਨਾ ਹੋਵੇਗਾ ਤਾਂ ਕਿ ਏਸ਼ੀਆ ਕੱਪ ਦੀ ਮੇਜਬਾਨੀ ਦੇ ਲਈ ਕੋਈ ਦੂਜਾ ਵਿਕਲਪ ਲੱਭ ਸਕੀਏ। ਭਾਰਤੀ ਬੋਰਡ ਵਲੋਂ ਸੀ. ਓ. ਏ. ਨੂੰ ਦਿੱਤੀ ਗਈ ਜਾਣਕਾਰੀ ਤੋਂ ਲੱਗਦਾ ਹੈ ਕਿ ਭਾਰਤ ਏਸ਼ੀਆਈ ਕੱਪ ਦੀ ਮੇਜਬਾਨੀ ਗੁਆ ਸਕਦਾ ਹੈ। ਇਸ ਤੋਂ ਪਹਿਲੇ ਸਰਕਾਰ ਨੇ ਅੰਡਰ-19 ਏਸ਼ੀਆ ਕੱਪ 'ਚ ਵੀ ਪਾਕਿਸਤਾਨ ਦੀ ਟੀਮ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਸੀ ਜਿਸ ਦੇ ਚੱਲਦੇ ਭਾਰਤ ਤੋਂ ਇਸ ਦੀ ਮੇਜਬਾਨੀ ਪਹਿਲੇ ਗੁਆ ਚੁੱਕਾ ਹੈ। ਭਾਰਤ ਤੇ ਪਾਕਿਸਤਾਨ ਦੇ ਵਿਚ ਆਖਿਰੀ ਵਾਰ ਦੋ-ਪੱਖੀ ਸੀਰੀਜ਼ 2012-13 'ਚ ਖੇਡੀ ਗਈ ਸੀ।