ਕਿਸਮਤ ਦੇ ਉਤਾਰ-ਚੜਾਅ ਵਿਚਾਲੇ ਵਿੰਬਲਡਨ ''ਚ ਹਿੱਸਾ ਲਵੇਗਾ ਜੀਵਨ

06/26/2017 6:40:03 PM

ਨਵੀਂ ਦਿੱਲੀ— ਜੀਵਨ ਦੁਨਚੇਝਿਆਨ ਨੂੰ ਪਿਛਲੇ 24 ਘੰਟੇ ਦੌਰਾਨ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨਾ ਪਿਆ ਅਤੇ ਵਿੰਬਲਡਨ 'ਚ ਖੇਡਣ ਲਈ ਹਾਂ ਦੇ ਇੰਤਜ਼ਾਰ 'ਚ ਉਹ ਕਾਫੀ ਤਣਾਅ 'ਚ ਲੰਘੇ ਅਤੇ ਇਸ ਟੂਰਨਾਮੈਂਟ 'ਚ ਖੇਡਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ। ਆਪਣੇ ਕਰੀਅਰ 'ਚ ਪਹਿਲੀ ਵਾਰ ਜੀਵਨ ਨੂੰ ਗ੍ਰੈਂਡਸਲੇਮ 'ਚ ਸ਼ੁਰੂਆਤ ਦਾ ਮੌਕਾ ਮਿਲਿਆ ਪਰ ਉਸ ਦੇ ਜੋੜੀਦਾਰ ਹਿਓਨ ਚੁੰਗ ਦੇ ਸੱਟ ਲੱਗਣ ਕਾਰਨ ਉਸ ਦਾ ਸੁਪਨਾ ਲਗਭਗ ਖਤਮ ਕਰ ਦਿੱਤਾ ਸੀ ਪਰ ਉਦੋ ਅਮਰੀਕਾ ਦੇ ਜੇਅਰਡ ਡੋਨਾਲਡ ਉਸ ਲਈ ਫਰਿਸ਼ਤੇ ਦੇ ਰੂਪ 'ਚ ਸਾਹਮਣੇ ਆਏ ਅਤੇ ਭਾਰਤ ਦੇ ਇਸ ਖਿਡਾਰੀ ਦੇ ਨਾਲ ਖੇਡਣ ਨੂੰ ਰਾਜ਼ੀ ਹੋ ਗਏ। ਇਨ੍ਹਾਂ ਦੋਵਾਂ ਦੀ ਸੰਯੁਕਤ ਰੈਂਕਿੰਗ 160 (ਜੀਵਨ ਦੀ 95 ਅਤੇ ਜੇਅਰਡ ਦੀ 65) ਹੈ ਜੋ ਪੁਰਸ਼ ਡਬਲ ਡਰਾਅ 'ਚ ਸਿੱਧੇ ਪ੍ਰਵੇਸ਼ ਲਈ ਕਟ ਆਫ ਰੈਂਕਿੰਗ ਹੈ।
ਆਸਟਰੇਲੀਆ ਦੇ ਮੈਟ ਰੀਡ ਦੇ ਨਾਲ ਐਗੋਨ ਇੰਟਰਨੈਸ਼ਨ 'ਚ ਹਿੱਸਾ ਲੈ ਰਹੇ ਜੀਵਨ ਨੇ ਈਸਟਬਰਨ ਤੋਂ ਪੀ. ਟੀ. ਆਈ. ਨੂੰ ਕਿਹਾ ਕਿ ਠੀਕ 160 ਰੈਂਕਿੰਗ 'ਤੇ ਦੁਬਾਰਾ ਜੋੜੀ ਬਣਾਉਣਾ ਸ਼ਾਨਦਾਰ ਹੈ। ਚੇਨੰਈ ਦੇ ਜੀਵਨ ਲਈ ਗ੍ਰੈਂਡਸਲੇਮ 'ਚ ਖੇਡਣਾ ਵੱਡਾ ਟੀਚਾ ਸੀ ਪਰ ਵਿੰਬਲਡਨ 'ਚ ਖੇਡਣ ਦਾ ਉਨ੍ਹਾਂ ਦਾ ਸਾਰਾ ਰੋਮਾਂਚ ਕੱਲ ਉਸ ਸਮੇਂ ਅਧੂਰਾ ਰਹਿ ਗਿਆ ਜਦ ਚੁੰਗ ਨੇ ਉਸ ਨੂੰ ਦੱਸਿਆ ਕਿ ਉਹ ਨਹੀਂ ਖੇਡ ਸਕਣਗੇ। ਹੁਣ ਜੀਵਨ ਦੇ ਕੋਲ ਨਵਾ ਸਾਂਝੇਦਾਰ ਲੱਭਣ ਲਈ ਲਗਭਗ 24 ਘੰਟੇ ਸੀ। 
ਜੀਵਨ ਨੇ ਟੂਰਨਾਮੈਂਟ ਰੈਫਰੀ ਅਤੇ ਟੂਰ ਮੈਨੇਜ਼ਰ ਨਾਲ ਗੱਲ ਕਰਨ ਤੋਂ ਬਾਅਦ ਦੱਸਿਆ ਕਿ ਦੁਬਾਰਾ ਜੋੜੀ ਬਣਾਉਣ ਲਈ ਮੇਰੇ ਕੋਲ ਅੱਜ ਤੋਂ ਸ਼ੁਰੂ ਹੋ ਰਹੇ ਕੁਆਲੀਫਾਇਰ ਦਾ ਪਹਿਲੇ ਅੰਤ ਤੱਕ ਦਾ ਸਮੇਂ ਹੈ। ਉਸ ਨੇ ਕਿਹਾ ਕਿ ਸਾਰੇ ਵਾਈਲਡ ਕਾਰਡ ਦਿੱਤੇ ਜਾ ਚੁੱਕੇ ਸਨ। ਮੈਂ ਕੁਆਲੀਫਾਇਰ 'ਚ ਨਹੀਂ ਖੇਡ ਸਕਦਾ ਸੀ ਕਿਉਂÎਕਿ ਮੈਂ ਈਸਟਬਰਨ 'ਚ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ ਸੀ ਅਤੇ ਚੋਟੀ 65 'ਚ ਸ਼ਾਮਲ ਇਕ ਖਿਡਾਰੀ ਨੂੰ ਲੱਭਣ ਦੀ ਸੰਭਾਵਨਾ ਕਾਫੀ ਘੱਟ ਲੱਗ ਰਹੀ ਸੀ।