ਗ੍ਰੀਮ ਸਮਿਥ ਨੇ BCCI ਦਾ ਕੀਤਾ ਧੰਨਵਾਦ, ਕਿਹਾ- ਤੁਹਾਡੇ ਸਹਿਯੋਗ ਨੇ ਮਿਸਾਲ ਕਾਇਮ ਕੀਤੀ

01/24/2022 1:36:25 PM

ਕੇਪਟਾਊਨ- ਦੱਖਣੀ ਅਫਰੀਕਾ ਦੇ ਕ੍ਰਿਕਟ ਨਿਰਦੇਸ਼ਕ ਗ੍ਰੀਮ ਸਮਿਥ ਨੇ ਕੋਰੋਨਾ ਮਹਾਮਾਰੀ ਦਰਮਿਆਨ ਦੱਖਣੀ ਅਫਰੀਕਾ ਦੀ ਮੇਜ਼ਬਾਨੀ ਸਮਰਥਾ 'ਤੇ ਭਰੋਸਾ ਜਤਾਉਣ ਲਈ ਭਾਰਤੀ ਖਿਡਾਰੀਆਂ ਤੇ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੂੰ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਤੁਰਕੀ 'ਚ ਪ੍ਰਦਰਸ਼ਨਕਾਰੀਆਂ ਨੇ ਬੀਜਿੰਗ ਸਰਦਰੁੱਤ ਓਲੰਪਿਕ ਦੇ ਬਾਈਕਾਟ ਦਾ ਦਿੱਦਾ ਸੱਦਾ

ਕੋਰੋਨਾ ਵਾਇਰਸ ਦੇ ਨਵੇਂ ਵੈਰੀਏਂਟ ਓਮੀਕਰੋਨ ਦਾ ਪਹਿਲਾ ਮਾਮਲਾ ਦੱਖਣੀ ਅਫਰੀਕਾ 'ਚ ਆਉਣ ਦੇ ਬਾਵਜੂਦ ਬੀ. ਸੀ. ਸੀ. ਆਈ. ਨੇ ਦੌਰਾ ਰੱਦ ਨਹੀਂ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਤੇ ਦੱਖਣੀ ਅਫਰੀਕ ਨੇ ਇਸ ਦੌਰੇ 'ਤੇ ਤਿੰਨ ਟੈਸਟ ਤੇ ਤਿੰਨ ਵਨ-ਡੇ ਮੈਚ ਖੇਡੇ। ਸਮਿਥ ਨੇ ਕਿਹਾ, 'ਬੀ. ਸੀ. ਸੀ. ਆਈ., ਜੈ ਸ਼ਾਹ, ਸੌਰਵ ਗਾਂਗੁਲੀ ਤੇ ਭਾਰਤੀ ਖਿਡਾਰੀਆਂ ਤੇ ਪ੍ਰਬੰਧਨ ਨੂੰ ਧੰਨਵਾਦ ਜਿਨ੍ਹਾਂ ਨੇ ਦੱਖਣੀ ਅਫਰੀਕਾ ਦੀ ਕ੍ਰਿਕਟ ਦੀ ਸਮਰਥਾ 'ਤੇ ਭਰੋਸਾ ਕੀਤਾ। ਬੇਯਕੀਨੀ ਦੇ ਇਸ ਦੌਰ 'ਚ ਤੁਹਾਡੀ ਵਚਨਬੱਧਤਾ ਨੇ ਇਕ ਮਿਸਾਲ ਕਾਇਮ ਕੀਤੀ ਹੈ ਜਿਸ ਦੇ ਰਸਤੇ ਨੂੰ ਦੂਜੇ ਵੀ ਅਪਣਾ ਸਕਦੇ ਹਨ।'

ਇਹ ਵੀ ਪੜ੍ਹੋ : ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

ਉਨ੍ਹਾਂ ਦਾ ਇਸ਼ਾਰਾ ਆਸਟਰੇਲੀਆ ਤੇ ਇੰਗਲੈਂਡ ਬੋਰਡ ਵਲ ਸੀ। ਆਸਟਰੇਲੀਆ ਨੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਦੱਖਣੀ ਅਫਰੀਕਾ ਦਾ ਤਿੰਨ ਟੈਸਟ ਦਾ ਦੌਰਾ ਰੱਦ ਕਰ ਦਿੱਤਾ ਸੀ ਜਦਕਿ ਇੰਗਲੈਂਡ ਦੇ ਖਿਡਾਰੀ ਬਇਓ-ਬਬਲ 'ਚ ਕੋਰੋਨਾ ਦੇ ਮਾਮਲੇ ਆਉਣ ਦੇ ਬਾਅਦ ਸੀਮਿਤ ਓਵਰਾਂ ਦੀ ਸੀਰੀਜ਼ ਵਿਚਾਲੇ ਹੀ ਛੱਡ ਕੇ ਵਤਨ ਪਰਤ ਗਏ ਸਨ। ਦੱਖਣੀ ਅਫਰੀਕਾ ਨੇ ਭਾਰਤ ਦੇ ਖ਼ਿਲਾਫ਼ ਦੋਵੇਂ ਸੀਰੀਜ਼ ਜਿੱਤੀਆਂ ਜਿਸ ਨਾਲ ਟੀਮ ਦਾ ਮਨੋਬਲ ਵਧਿਆ ਹੋਵੇਗਾ ਤੇ ਪ੍ਰਸਾਰਨ ਅਧਿਕਾਰਾਂ ਤੋਂ ਮਿਲਣ ਵਾਲੀ ਰਕਮ ਨਾਲ ਕ੍ਰਿਕਟ ਦੱਖਣੀ ਅਫਰੀਕਾ ਦੀ ਸਥਿਤੀ ਵੀ ਸੁਧਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 

Tarsem Singh

This news is Content Editor Tarsem Singh