ਸਰਕਾਰ ਨੇ ਦ੍ਰੋਣਾਚਾਰੀਆ ਪੁਰਸਕਾਰ ਸੂਚੀ ''ਚੋਂ ਇਕ ਨਾਂ ਹਟਾਇਆ

08/20/2017 1:52:29 AM

ਨਵੀਂ ਦਿੱਲੀ— ਖੇਡ ਮੰਤਰਾਲੇ ਨੇ ਪੈਰਾ ਖੇਡਾਂ ਵਿਚ ਕੋਟ ਸੱਤਿਆ ਨਾਰਾਇਣ ਦਾ ਨਾਂ ਇਸ ਸਾਲ ਦ੍ਰ੍ਰੋਣਾਚਾਰੀਆ ਪੁਰਸਕਾਰ ਸੂਚੀ  'ਚੋਂ ਹਟਾ ਦਿੱਤਾ ਹੈ ਕਿਉਂਕਿ ਉਸਦੇ ਖਿਲਾਫ ਅਪਰਾਧਿਕ ਮਾਮਲੇ ਪੈਂਡਿੰਗ ਹਨ। ਜਦਕਿ ਅਰਜੁਨ ਪੁਰਸਕਾਰ ਅਤੇ ਖੇਡ ਰਤਨ ਪੁਰਸਕਾਰ ਦੀ ਸੂਚੀ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸਦੇ ਮਾਇਨੇ ਹਨ ਕਿ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਭਾਰਤੋਲਕ ਸੰਜੀਤਾ ਚਾਨੂ ਨੂੰ ਅਰਜੁਨ ਪੁਰਸਕਾਰ ਨਹੀਂ ਮਿਲ ਸਕੇਗਾ।
ਸੱਤਿਆ ਨਾਰਾਇਣ ਰੀਓ ਪੈਰਾ-ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੇ ਮਰੀਆਪਨ ਥੰਗਾਵੇਲੂ ਦਾ ਕੋਚ ਰਹਿ ਚੁੱਕਾ ਹੈ। ਸਮਝਿਆ ਜਾਂਦਾ ਹੈ ਕਿ ਦ੍ਰੋਣਾਚਾਰੀਆ ਪੁਰਸਕਾਰ ਲਈ ਉਸਦਾ ਨਾਂ ਦਿੱਤੇ ਜਾਣ ਦੀ ਲੋਕਾਂ ਨੇ ਆਲੋਚਨਾ ਕੀਤੀ ਸੀ।