ਇਹ ਭਾਰਤੀ ਕ੍ਰਿਕਟਰ ਵੀ ਸਨ PUBG ਦੇ ਦੀਵਾਨੇ, ਪਾਬੰਦੀ ਲੱਗਣ ਨਾਲ ਲੱਗਾ ਝਟਕਾ

09/03/2020 5:04:20 PM

ਨਵੀਂ ਦਿੱਲੀ : ਭਾਰਤ ਸਰਕਾਰ ਨੇ ਬੀਤੇ ਦਿਨ ਹੀ ਚੀਨੀ ਐਪ ਗੇਮ ਪਬਜੀ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤੀ ਕ੍ਰਿਕਟਰ ਵੀ ਥੋੜ੍ਹਾ ਪ੍ਰਭਾਵਿਤ ਹੋਣਗੇ। ਦੱਸ ਦੇਈਏ ਕਿ ਟੀਮ ਇੰਡੀਆ ਦੇ ਕਈ ਵੱਡੇ ਸਿਤਾਰੇ ਪਬਜੀ ਦੇ ਦੀਵਾਨੇ ਸਨ। ਟੀਮ ਇੰਡੀਆ ਨੇ ਜਦੋਂ ਵਿਸ਼ਵ ਕੱਪ ਲਈ ਇੰਗਲੈਂਡ ਜਾਣਾ ਸੀ ਤਾਂ ਏਅਰਪੋਰਟ 'ਤੇ ਫਲਾਇਟ ਦਾ ਇੰਤਜ਼ਾਰ ਕਰਦੇ ਸਮੇਂ ਪਬਜੀ ਖੇਡਦਿਆਂ ਦੀਆਂ ਤਸਵੀਰਾਂ ਖ਼ੂਬ ਵਾਇਰਲ ਹੋਈਆਂ ਸਨ। ਬਾਅਦ ਵਿਚ ਕੁੱਝ ਭਾਰਤੀ ਕ੍ਰਿਕਟਰਾਂ ਨੇ ਮੰਨਿਆ ਵੀ ਸੀ ਕਿ ਉਹ ਪਬਜੀ ਨੂੰ ਲੈ ਕੇ ਕਾਫ਼ੀ ਕਰੇਜ਼ੀ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ 5 ਭਾਰਤੀ ਕ੍ਰਿਕਟਰਾਂ ਬਾਰੇ ਪਬਜੀ ਨੂੰ ਲੈ ਕੇ ਕਰੇਜ਼ੀ ਹਨ।

ਕੇ.ਐਲ. ਰਾਹੁਲ
ਆਈ.ਪੀ.ਐਲ. ਵਿਚ ਪਹਿਲੀ ਵਾਰ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕਰਣ ਜਾ ਰਹੇ ਕੇ.ਐਲ. ਰਾਹੁਲ ਲੰਬੇ ਸਮੇਂ ਤੋਂ ਪਬਜੀ ਦੇ ਫੈਨ ਰਹੇ ਹਨ।



ਮੁਹੰਮਦ ਸ਼ਮੀ
ਸ਼ਮੀ ਨੇ ਸਾਥੀ ਕ੍ਰਿਕਟਰਾਂ ਨੂੰ ਵੇਖਕੇ ਹੀ ਪਬਜੀ ਖੇਡਣਾ ਸ਼ੁਰੂ ਕੀਤਾ ਸੀ। ਬਾਅਦ ਵਿਚ ਉਨ੍ਹਾਂ ਨੂੰ ਇਸ ਦੀ ਆਦਤ ਹੀ ਪੈ ਗਈ।



ਯੁਜਵੇਂਦਰ ਚਾਹਲ
ਚਾਹਲ ਪਬਜੀ ਗੇਮ ਨੂੰ ਲੈ ਕੇ ਕਾਫ਼ੀ ਕਰੇਜੀ ਹੈ। ਸਾਥੀ ਖਿਡਾਰੀਆਂ ਮੁਤਾਬਕ ਚਾਹਲ ਦੇ ਹੱਥ ਵਿਚ ਜੇਕਰ ਫੋਨ ਹੈ ਤਾਂ ਯਕੀਨਨ ਉਹ ਪਬਜੀ ਹੀ ਖੇਡ ਰਹੇ ਹੁੰਦੇ ਹਨ।



ਮਹਿੰਦਰ ਸਿੰਘ ਧੋਨੀ
ਕੈਪਟਨ ਕੂਲ ਦੇ ਨਾਮ ਨਾਲ ਜਾਣੇ ਜਾਂਦੇ ਧੋਨੀ ਵੀ ਪਬਜੀ ਦੇ ਦੀਵਾਨੇ ਹਨ। ਇਕ ਵਾਰ ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਖ਼ੁਲਾਸਾ ਕੀਤਾ ਸੀ ਕਿ ਧੋਨੀ ਘਰ ਵਿਚ ਜ਼ਿਆਦਾਤਰ ਸਮਾਂ ਪਬਜੀ ਹੀ ਖੇਡਦੇ ਰਹਿੰਦੇ ਹਨ। ਇਹ ਖੇਡ ਉਨ੍ਹਾਂ ਦੇ ਕਮਰੇ ਵਿਚ ਵੀ ਜਗ੍ਹਾ ਬਣਾ ਚੁੱਕਾ ਹੈ।



ਕੇਦਾਰ ਯਾਦਵ
ਭਾਰਤੀ ਮੱਧਕਰਮ ਬੱਲੇਬਾਜ਼ ਕੇਦਾਰ ਯਾਦਵ ਨੂੰ ਕਈ ਮੌਕਿਆਂ 'ਤੇ ਪਬਜੀ ਖੇਡਦੇ ਹੋਏ ਵੇਖਿਆ ਗਿਆ ਹੈ।

cherry

This news is Content Editor cherry