ਗੋਪੀ ਨੇ ਏਸ਼ੀਆਈ ਮੈਰਾਥਨ ਚੈਂਪੀਅਨਸ਼ਿਪ ''ਚ ਸੋਨ ਤਗਮਾ ਜਿੱਤਿਆ

11/26/2017 11:31:32 AM

ਨਵੀਂ ਦਿੱਲੀ, (ਬਿਊਰੋ)— ਗੋਪੀ ਥੋਨਾਕਲ ਏਸ਼ੀਆਈ ਮੈਰਾਥਨ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਬਣੇ ਜਦੋਂ ਉਨ੍ਹਾਂ ਨੇ ਅੱਜ ਇੱਥੇ ਇਸ ਮਸ਼ਹੂਰ ਮੁਕਾਬਲੇ ਦਾ ਖਿਤਾਬ ਆਪਣੇ ਨਾਂ ਕੀਤਾ ।   ਗੋਪੀ ਨੇ ਦੋ ਘੰਟੇ 15 ਮਿੰਟ ਅਤੇ 48 ਸਕਿੰਟ ਦੇ ਸਮੇਂ ਦੇ ਨਾਲ ਸੋਨ ਤਗਮਾ ਜਿੱਤਿਆ।  

ਉਜ਼ਬੇਕਿਸਤਾਨ ਦੇ ਆਂਦਰੇ ਪੇਤਰੋਵ ਨੇ ਦੋ ਘੰਟੇ 15 ਮਿੰਟ ਅਤੇ 51 ਸਕਿੰਟ ਦੇ ਨਾਲ ਚਾਂਦੀ ਦਾ ਤਗਮਾ ਆਪਣੀ ਝੋਲੀ ਵਿੱਚ ਪਾਇਆ ਜਦੋਂ ਕਿ ਮੰਗੋਲੀਆ ਦੇ ਬਿਆਮਬਾਲੇਵ ਸੀਵੇਨਰਾਵਦਾਨ ਦੋ ਘੰਟੇ 16 ਮਿੰਟ ਅਤੇ 14 ਸਕਿੰਟ ਦੇ ਸਮੇਂ ਨਾਲ ਕਾਂਸੀ ਤਗਮਾ ਜਿੱਤਣ ਵਿੱਚ ਸਫਲ ਰਹੇ । ਏਸ਼ੀਆਈ ਮੈਰਾਥਨ ਚੈਂਪੀਅਨਸ਼ਿਪ ਦੇ ਅਲਗ ਗਠਨ ਦੇ ਬਾਅਦ ਗੋਪੀ ਇਹ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਹਨ । ਇਸ ਤੋਂ ਪਹਿਲਾਂ ਆਸ਼ਾ ਅੱਗਰਵਾਲ ਨੇ ਮਹਿਲਾ ਖਿਤਾਬ ਜਿੱਤਿਆ ਸੀ ਜਦੋਂ ਇਹ ਮੁਕਾਬਲਾ ਹਰੇਕ ਦੋ ਸਾਲ ਵਿੱਚ ਹੋਣ ਵਾਲੀ ਏਸ਼ੀਆਈ ਟ੍ਰੈਕ ਅਤੇ ਫੀਲਡ ਚੈਂਪੀਅਨਸ਼ਿਪ ਦਾ ਹਿੱਸਾ ਸੀ ।