ਮੁੰਬਈ ਮੈਰਾਥਨ ''ਚ ਉਤਰਨਗੇ ਏਸ਼ੀਆਈ ਚੈਂਪੀਅਨ ਗੋਪੀ ਅਤੇ ਸੁਧਾ

01/13/2018 9:57:11 AM

ਮੁੰਬਈ, (ਬਿਊਰੋ)— ਏਸ਼ੀਆਈ ਮੈਰਾਥਨ ਚੈਂਪੀਅਨ ਗੋਪੀ ਟੀ ਅਤੇ ਏਸ਼ੀਆਈ ਅਤੇ ਰਾਸ਼ਟਰਮੰਡਲ ਸੋਨ ਤਮਗਾ ਜੇਤੂ ਸੁਧਾ ਸਿੰਘ 21 ਜਨਵਰੀ ਨੂੰ ਹੋਣ ਵਾਲੀ ਟਾਟਾ ਮੁੰਬਈ ਮੈਰਾਥਨ ਦੇ 15ਵੇਂ ਸੀਜ਼ਨ 'ਚ ਭਾਰਤੀ ਚੁਣੌਤੀ ਸੰਭਾਲਣਗੇ। ਮੁੰਬਈ ਮੈਰਾਥਨ ਦੇ ਪ੍ਰਮੋਟਰ ਪ੍ਰੋਕੈਮ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ 21 ਜਨਵਰੀ ਨੂੰ ਹੋਣ ਵਾਲੀ ਇਸ ਰੇਸ ਦੇ ਲਈ 44407 ਰਜਿਸਟ੍ਰੇਸ਼ਨ ਹੋਈਆਂ ਹਨ।

ਇਸ ਰੇਸ 'ਚ 405000 ਡਾਲਰ ਦੀ ਪੁਰਸਕਾਰ ਰਾਸ਼ੀ ਹੋਵੇਗੀ। ਭਾਰਤੀ ਪੁਰਸ਼ ਚੁਣੌਤੀ ਦਾ ਦਾਰੋਮਦਾਰ ਏਸ਼ੀਆਈ ਮੈਰਾਥਨ ਚੈਂਪੀਅਨ ਗੋਪੀ ਟੀ, ਨਿਤੇਂਦਰ ਸਿੰਘ ਰਾਵਤ ਅਤੇ ਮਹਿਲਾ ਚੁਣੌਤੀ ਦਾ ਦਾਰੋਮਦਾਰ ਮੁੰਬਈ ਮੈਰਾਥਨ 2016 ਦੀ ਕੋਰਸ ਰਿਕਾਰਡਧਾਰੀ ਸੁਧਾ ਸਿੰਘ ਅਤੇ ਸਭ ਤੋਂ ਤੇਜ਼ ਦੌੜਾਕ ਐਲ. ਸੂਰਿਆ 'ਤੇ ਰਹੇਗਾ। ਮੁੱਖ ਰੇਸ 'ਚ 6955 ਦੌੜਾਕ, ਹਾਫ ਮੈਰਾਥਨ 'ਚ 14950 ਦੌੜਾਕ, ਪਹਿਲੀ 10 ਕਿਲੋਮੀਟਰ ਦੌੜ 'ਚ 1652 ਦੌੜਾਕ ਅਤੇ ਡ੍ਰੀਮ ਰਨ 'ਚ 18500 ਦੌੜਾਕ ਉਤਰਨਗੇ।