ਭਾਰਤੀ ਖਿਡਾਰੀਆਂ ਦੀ ਚੰਗੀ ਸ਼ੁਰੂਆਤ

07/01/2017 5:20:27 AM

ਬਾਰਸੀਲੋਨਾ—25ਵੇਂ ਮੋਂਟਕਾਡਾ ਇੰਟਰਨੈਸ਼ਨਲ ਚੈੱਸ ਟੂਰਨਾਮੈਂਟ ਵਿਚ 30 ਖਿਡਾਰੀਆਂ ਨਾਲ ਭਾਰਤ ਦਾ ਦਲ ਸਪੇਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦਲ ਹੈ। ਪਿਛਲੀ ਵਾਰ ਉਪ ਜੇਤੂ ਰਿਹਾ ਗ੍ਰੈਂਡ ਮਾਸਟਰ ਸ਼ਿਆਮ ਸੁੰਦਰ ਇਕ ਵਾਰ ਫਿਰ ਚੌਥੇ ਦਰਜੇ ਨਾਲ ਭਾਰਤ ਦੀ ਸਭ ਤੋਂ ਵੱਡੀ ਉਮੀਦ ਹੈ। 4 ਰਾਊਂਡ ਤੋਂ ਬਾਅਦ ਸ਼ਿਆਮ 3 ਜਿੱਤ ਤੇ 1 ਡਰਾਅ  ਨਾਲ 3.5 ਅੰਕ ਬਣਾ ਕੇ 9 ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ। ਉਸ ਤੋਂ ਇਲਾਵਾ ਨੌਜਵਾਨ ਪੀ. ਇਨਯਾਨ ਤੇ ਇੰਟਰਨੈਸ਼ਨਲ ਮਾਸਟਰ ਪੀ. ਕੋਂਗੁਵੇਲ ਵੀ 3.5 ਅੰਕਾਂ ਨਾਲ ਸਾਂਝੀ ਬੜ੍ਹਤ 'ਤੇ ਹੈ।
ਇਸ ਵਾਰ ਟਾਪ ਸੀਡ ਖਿਡਾਰੀ ਰੂਸ ਦਾ ਗ੍ਰੈਂਡ ਮਾਸਟਰ ਵੋਰੋਬੀਓਵ ਅਵੈਂਜੀ ਹੈ, ਉਹ ਵੀ ਫਿਲਹਾਲ 3.5 ਅੰਕਾਂ 'ਤੇ ਹੈ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਬਾਲਾ ਚੰਦਰਾ 3 ਅੰਕ, ਇੰਟਰਨੈਸ਼ਨਲ ਮਾਸਟਰ ਅਨੂਪ ਦੇਸ਼ਮੁੱਖ, ਫੇਨਿਲ ਸ਼ਾਹ, ਵਰਦਾਨ ਨਾਗਪਾਲ, ਓਜਸ ਕੁਲਕਰਣੀ, ਵੰਤਿਕਾ ਅਗਰਵਾਲ, ਦੇਵਸ਼੍ਰੀ ਮੁਖਰਜੀ 2.5 ਅੰਕ ਤੇ ਅਨੁਜ ਸ਼੍ਰੀਵਤਰੀ, ਸੁੰਦਰਾਜਨ ਕਿਦਾਂਬੀ, ਤੇਜਸਵਨੀ ਸਾਗਰ ਤੇ ਅਵਧੂਤ ਲੇਂਡੇ 2 ਅੰਕਾਂ 'ਤੇ ਖੇਡ ਰਹੇ ਹਨ।