ਸੋਨ ਤਮਗਾ ਜਿੱਤਣ ਤੋਂ ਬਾਅਦ ਵਿਸ਼ਵ ਦੀ ਸ਼ਕਤੀਸ਼ਾਲੀ ਮਹਿਲਾ ਬਣੀ ਚੀਨ ਦੀ ਗੋਂਗ

08/10/2017 6:59:06 PM

ਲੰਡਨ— ਚੀਨ ਦੀ ਲੀਜਿਆਓ ਗੋਂਗ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਗੋਲਾ ਸੁੱਟਣ ਦੇ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਦੇ ਨਾਲ ਹੀ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਹਿਲਾ ਬਣ ਗਈ ਹੈ। ਗੋਂਗ ਨੇ ਵਿਸ਼ਵ ਐਥਲੈਟਿਕਸ 'ਚ 19.94 ਮੀਟਰ ਤੱਕ ਗੋਲਾ ਸੁੱਟ ਕੇ ਸੋਨ ਤਮਗਾ ਹਾਸਲ ਕੀਤਾ। ਹੰਗਰੀ ਦੀ ਅਨੀਤਾ ਮਾਰਟਨ ਨੇ 19.49 ਮੀਟਰ ਦੀ ਥ੍ਰੋਅ ਦੇ ਨਾਲ ਚਾਂਦੀ ਤਮਗਾ ਅਤੇ ਅਮਰੀਕਾ ਦੀ ਮਿਸ਼ੇਲ ਕਾਰਟਰ ਨੇ 19.14 ਮੀਟਰ ਦੀ ਥ੍ਰੋਅ ਦੇ ਨਾਲ ਕਾਂਸੀ ਤਮਗਾ ਜਿੱਤਿਆ। ਚੀਨੀ ਐਥਲੀਟ ਇਸ ਮੁਕਾਬਲੇ 'ਚ ਇਕਲੌਤੀ ਅਜਿਹੀ ਖਿਡਾਰੀ ਰਹੀ, ਜਿਸ ਦੀਆਂ 5 ਥ੍ਰੋਅ 19 ਮੀਟਰ ਤੋਂ ਜ਼ਿਆਦਾ ਰਹੀਆਂ।
ਉਸ ਦੀ ਸਿਰਫ ਚੌਥੀ ਥ੍ਰੋ ਫਾਊਲ ਰਹੀ। ਗੋਂਗ ਨੇ ਪਹਿਲੀ ਥ੍ਰੋਅ 19.16 ਮੀਟਰ, ਦੂਜੀ 19.35 ਤੀਜੀ 19.03, 5ਵੀਂ 19.94 ਅਤੇ 6ਵੀਂ ਥ੍ਰੋ 19.89 ਮੀਟਰ ਦੂਰ ਸੁੱਟੀ। ਮਾਰਟਨ ਨੇ ਆਪਣੀ 6ਵੀਂ ਅਤੇ ਆਖਰੀ ਕੋਸ਼ਿਸ਼ 'ਚ 19.49 ਮੀਟਰ ਦੀ ਥ੍ਰੋਅ ਸੁੱਟ ਕੇ ਚਾਂਦੀ ਤਮਗਾ ਜਿੱਤ ਲਿਆ। ਕਾਰਟਰ ਦੀ ਤੀਜੀ ਕੋਸ਼ਿਸ਼ 19.14 ਮੀਟਰ ਰਹੀ ਸੀ, ਜਿਸ 'ਚ ਉਸ ਨੂੰ ਕਾਂਸੀ ਤਮਗਾ ਮਿਲਿਆ। ਕਾਰਟਰ 5ਵੀਂ ਕੋਸ਼ਿਸ਼ ਪੂਰੀ ਹੋਣ ਤਕ ਚਾਂਦੀ ਦੀ ਹੋੜ 'ਚ ਬਣੀ ਹੋਈ ਸੀ ਪਰ ਮਾਰਟਨ ਦੀ ਆਖਿਰੀ ਥ੍ਰੋਅ ਨੇ ਉਸ ਨੂੰ ਕਾਂਸੀ 'ਤੇ ਧਕੇਲ ਦਿੱਤਾ।