ਗੋਲਕੀਪਰਾਂ ਦੇ ਕੈਂਪ ਨਾਲ ਓਲੰਪਿਕ ਕੁਆਲੀਫਾਇਰ ''ਚ ਮਿਲੇਗੀ ਮਦਦ : ਸ਼੍ਰੀਜੇਸ਼

07/07/2019 3:36:50 AM

ਬੈਂਗਲੁਰੂ— ਭਾਰਤ ਦੇ ਸੀਨੀਅਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਕਿ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਗੋਲਕੀਪਰਾਂ ਲਈ ਸੱਤ ਦਿਨਾਂ ਰਾਸ਼ਟਰੀ ਕੈਂਪ ਇਕ ਆਦਰਸ਼ ਸ਼ੁਰੂਆਤ ਹੈ। ਉਨ੍ਹਾਂ ਨੇ ਕ੍ਰਿਸ਼ਣ ਬੀ ਪਾਠਕ, ਸੂਰਜ ਕਰਕੇਰਾ, ਜੁਗਰਾਜ ਸਿੰਘ, ਪਾਰਸ ਮਲਹੋਤਰਾ, ਜਗਦੀਪ ਦਿਆਲ, ਪਵਨ, ਪ੍ਰਸ਼ਾਂਤ ਕੁਮਾਰ ਚੌਹਾਨ ਤੇ ਸਾਹਿਲ ਕੁਮਾਰ ਨਾਇਕ ਗੋਲਕੀਪਰਾਂ ਲਈ ਲੱਗੇ ਕੈਂਪ ਦਾ ਹਿੱਸਾ ਹਨ ਜੋ ਇਕ ਜੁਲਾਈ ਤੋਂ ਡੇਨਿਸ ਵਾਨ ਡੇਲ ਪੋਲ ਦੇ ਮਾਰਗਦਰਸ਼ਨ 'ਚ ਬੈਂਗਲੁਰੂ 'ਚ ਸ਼ੁਰੂ ਹੋਵੇਗਾ। ਸ਼੍ਰੀਜੇਸ਼ ਨੇ ਕਿਹਾ ਕਿ ਅਸੀਂ ਮੈਦਾਨ ਦੇ ਬੇਸਿਕ 'ਤੇ ਧਿਆਨ ਲਗਾਇਆ ਤੇ ਪੈਨਲਟੀ ਕਾਰਨਰ ਤੇ ਸ਼ੁਰੂਆਤ 'ਤੇ ਬਹੁਤ ਜ਼ੋਰ ਦਿੱਤਾ ਗਿਆ ਸੀ। ਹਾਕੀ ਇੰਡੀਆ ਨੇ ਇਹ ਚੰਗੀ ਸ਼ੁਰੂਆਤ ਕੀਤੀ ਹੈ ਜਿਸ 'ਚ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੀਆਂ ਤਿਆਰੀਆਂ 'ਚ ਮਿਦਦ ਮਿਲੇਗੀ।

Gurdeep Singh

This news is Content Editor Gurdeep Singh