ਸ਼ਰਮਿਲਾ ਨਿਕੋਲਟ ਜੋਹਾਨਿਸਬਰਗ ਲੇਡੀਜ਼ ਓਪਨ ’ਚ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ

02/28/2020 9:29:45 AM

ਸਪੋਰਟਸ ਡੈਸਕ— ਭਾਰਤੀ ਗੋਲਫਰ ਸ਼ਰਮਿਲਾ ਨਿਕੋਲਟ ਨੇ ਇੱਥੇ ਸਨਰਾਈਜ਼ ਲੇਡੀਜ਼ ਟੂਰ ’ਤੇ ਜੋਹਾਨਿਸਬਰਗ ਲੇਡੀਜ਼ ਓਪਨ ਦੇ ਦੂਜੇ ਦੌਰ ’ਚ ਇਕ ਓਵਰ 73 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਚਲ ਰਹੀ ਹੈ। ਪਹਿਲੇ ਦੌਰ ’ਚ ਉਨ੍ਹਾਂ ਨੇ ਚਾਰ ਓਵਰ 76 ਦਾ ਕਾਰਡ ਖੇਡਿਆ ਸੀ ਜਿਸ ਤੋਂ ਬਾਅਦ ਉਹ ਸਾਂਝੇ ਤੌਰ ’ਤੇ 16ਵੇਂ ਸਥਾਨ ’ਤੇ ਸੀ। ਸ਼ਰਮਿਲਾ ਇਸ ਤਰ੍ਹਾਂ ਚੋਟੀ ’ਤੇ ਚਲ ਰਹੀ ਚੈੱਕ ਗਣਰਾਜ ਦੀ ਸਿਦੇਰੀ ਵਾਨੋਵਾ (69, 71) ਤੋਂ 9 ਸ਼ਾਟ ਪਿੱਛੇ ਹੈ। ਉਹ ਦੱਖਣੀ ਅਫਰੀਕਾ ਦੀ ਤਾਰਾ ਗ੍ਰਾਈਨਬੋ, ਸਟੈਕੀ ਬ੍ਰੇਗਮਾਨ ਅਤੇ ਲੇਜਾਨ ਲੇਥਵੇਟ ਦੇ ਨਾਲ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਬਣੀ ਹੋਈ ਹੈ।

Tarsem Singh

This news is Content Editor Tarsem Singh