ਕਾਲਜ ਚੀਅਰਲੀਡਰ ਨਾਲ ਗੋਲਫਰ ਮਿਕੇਲਸਨ ਨੇ ਕੀਤਾ ਸੀ ਵਿਆਹ

03/02/2018 5:27:23 AM

ਜਲੰਧਰ — ਗੋਲਫ ਦੇ ਹਾਲ ਆਫ ਫੇਮ ਵਿਚ ਸ਼ਾਮਲ ਫਿਲ ਮਿਕੇਲਸਨ ਨੇ ਜਿਮ ਐਮੀ ਮੈਕਬ੍ਰਾਈਡ ਨਾਲ ਵਿਆਹ ਕੀਤਾ ਸੀ।  ਉਹ ਕਦੇ ਕਾਲਜ ਦੇ ਸਮੇਂ ਵਿਚ ਮੰਨੀ-ਪ੍ਰਮੰਨੀ ਚੀਅਰਲੀਡਰ ਗਰਲ ਸੀ। ਫਿਲ ਤੇ ਐਮੀ ਦੀ ਪਹਿਲੀ ਮੁਲਾਕਾਤ 1992 ਵਿਚ ਐਰੀਜੋਨ ਸਟੇਟ ਯੂਨੀਵਰਸਿਟੀ ਵਿਚ ਹੋਈ ਸੀ। ਫਿਲ ਨੇ ਇੱਥੋਂ ਗ੍ਰੈਜੂਏਸ਼ਨ ਕਰਨ ਦੇ ਇਲਾਵਾ ਐਮੇਚਿਓਰ ਗੋਲਫਰ ਦੇ ਰੂਪ ਵਿਚ ਆਪਣੀ ਪਛਾਣ ਬਣਾ ਲਈ ਸੀ। ਇਸ ਤੋਂ ਬਾਅਦ ਫਿਲ ਐਮੀ ਨਾਲ 2004 ਵਿਚ ਮਿਲਿਆ ਸੀ।
ਫਿਲ ਦੇ ਨਾਲ ਆਪਣੀ ਇਸ ਮੁਲਾਕਾਤ ਦੇ ਬਾਰੇ ਵਿਚ ਐਮੀ ਨੇ ਇਕ ਇੰਟਰਵਿਊ ਵਿਚ ਦੱਸਿਆ ਕਿ ਜਦੋਂ ਫਿਲ ਨੇ ਉਸ ਨੂੰ ਦੱਸਿਆ ਕਿ ਉਹ ਪ੍ਰੋਫੈਸ਼ਨਲ ਗੋਲਫਰ ਹੈ ਤਾਂ ਉਹ ਸਮਝੀ ਕਿ ਸ਼ਾਇਦ ਉਹ ਗੋਲਫ ਕੋਰਸ ਦੀ ਕੋਈ ਦੁਕਾਨ ਵਿਚ ਕੰਮ ਕਰਦਾ ਹੋਵੇਗਾ ਪਰ ਜਦੋਂ ਉਹ ਉਸ ਨੂੰ ਮਿਲੀ ਤਾਂ ਸਾਰੀਆਂ ਗਲਤ-ਫਹਿਮੀਆਂ ਦੂਰ ਹੋ ਗਈਆਂ। ਦੋਵਾਂ ਨੇ 1996 ਵਿਚ  ਵਿਆਹ ਕਰ ਲਿਆ। ਵਿਆਹ ਤੋਂ ਦੋਵਾਂ ਦੇ ਹੁਣ 3 ਬੱਚੇ ਸੋਫੀਆ, ਈਵਾਨ ਤੇ ਅਮਾਂਡਾ ਹਨ।