ਪੀ.ਜੀ.ਟੀ.ਆਈ. ਦੇ ਬੋਰਡ ’ਚ ਮੈਂਬਰ ਦੇ ਰੂਪ ’ਚ ਸ਼ਾਮਲ ਹੋਏ ਕਪਿਲ ਦੇਵ

03/16/2021 10:23:26 AM

ਨਵੀਂ ਦਿੱਲੀ (ਭਾਸ਼ਾ)– ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਸੋਮਵਾਰ ਨੂੰ ਭਾਰਤੀ ਪੇਸ਼ੇਵਰ ਗੋਲਫ ਟੂਰ (ਪੀ. ਜੀ. ਟੀ.ਆਈ.) ਦੇ ਬੋਰਡ ਵਿਚ ਮੈਂਬਰ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ । ਪੀ. ਜੀ. ਟੀ. ਆਈ. ਨੇ ਇਹ ਜਾਣਕਾਰੀ ਦਿੱਤੀ। ਵਿਸ਼ਵ ਕੱਪ 1983 ਵਿਚ ਭਾਰਤ ਦੀ ਖਿਤਾਬੀ ਜਿੱਤ ਦੌਰਾਨ ਟੀਮ ਦੀ ਅਗਵਾਈ ਕਰਨ ਵਾਲੇ ਕਪਿਲ ਨੇ ਕਿਹਾ ਕਿ ਉਹ ਦੇਸ਼ ਵਿਚ ਗੋਲਫ ਦੇ ਵਿਕਾਸ ਲਈ ਕੰਮ ਕਰਨਗੇ।

ਇਸ ਵਿਚਾਲੇ ਦਿੱਲੀ-ਐਨ.ਸੀ.ਆਰ. ਓਪਨ ਗੋਲਫ ਚੈਂਪੀਅਨਸ਼ਿਪ 2021 ਦਾ ਆਯੋਜਨ ਟਾਟਾ ਸਟੀਲ ਪੀ.ਜੀ.ਟੀ.ਆਈ. ਅਤੇ ਨੋਇਡਾ ਦਾ ਪ੍ਰੋਮੇਥਿਯਸ ਸਕੂਲ ਸਾਂਝੇ ਤੌਰ ’ਤੇ ਕਰਨਗੇ। ਇਹ ਟੂਰਨਾਮੈਂਟ ਗੁਰੂਗ੍ਰਾਮ ਦੇ ਗੋਲਡਨ ਗ੍ਰੀਨਸ ਗੋਲਫ ਕਲੱਬ ਵਿਚ ਮੰਗਲਵਾਰ ਤੋਂ ਖੇਡਿਆ ਜਾਵੇਗਾ। ਪ੍ਰੋ.ਐਮ. ਪ੍ਰਤੀਯੋਗਤਾ 20 ਮਾਰਚ ਨੂੰ ਹੋਵੇਗੀ। ਟੋਕੀਓ ਓਲੰਪਿਕ ਦੇ ਕੁਆਲੀਫਿਕੇਸ਼ਨ ਦੀ ਕੱਟ ਆਫ ਮਿਤੀ 21 ਜੂਨ ਹੈ।

ਕਪਿਲ ਨੇ ਕਿਹਾ,‘‘ਮੈਨੂੰ ਬੋਰਡ ਦਾ ਮੈਂਬਰ ਬਣਾਉਣ ਲਈ ਮੈਂ ਪੀ. ਜੀ. ਟੀ. ਆਈ. ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ। ਪੀ. ਜੀ. ਟੀ. ਆਈ. ਦਾ ਹਿੱਸਾ ਬਣਨ ਦੀ ਮੈਨੂੰ ਬੇਹੱਦ ਖੁਸ਼ੀ ਹੈ ਤੇ ਗੋਲਫ ਨੂੰ ਖੇਡ ਦੇ ਰੂਪ ਵਿਚ ਬੜ੍ਹਾਵਾ ਦੇਣ ਲਈ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਾਂਗਾ।’’

cherry

This news is Content Editor cherry