2050 ਤੱਕ ਸਮੁੰਦਰ ''ਚ ਡੁੱਬ ਜਾਣਗੇ ਗੋਲਫ ਕੋਰਸ, ਵਿੰਟਰ ਓਲੰਪਿਕ ''ਤੇ ਵੀ ਖਤਰਾ

06/25/2020 3:40:36 AM

ਜਲੰਧਰ (ਵੈੱਬ ਡੈਸਕ)- ਕੋਰੋਨਾ ਵਾਇਰਸ ਕਾਰਨ ਚਾਹੇ ਟੀ-20 ਕ੍ਰਿਕਟ ਵਿਸ਼ਵ ਕੱਪ, ਪੇਸ਼ੇਵਰ ਫੁੱਟਬਾਲ ਲੀਗ, ਆਈ. ਪੀ. ਐੱਲ. ਟਲ ਗਿਆ ਹੋਵੇ ਪਰ ਕਲਾਈਮੇਟ ਚੇਂਜ ਵੀ ਵੱਖ-ਵੱਖ ਖੇਡਾਂ 'ਤੇ ਆਪਣਾ ਅਸਰ ਪਾ ਰਹੇ ਹਨ। 2020 ਵਿਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੇਡਾਂ ਕਲਾਈਮੇਟ ਚੇਂਜ ਕਰਨ ਆਏ ਬਦਲਾਵਾਂ ਕਾਰਨ ਰੱਦ ਹੋ ਗਈਆਂ। ਰੈਪਿਡ ਟ੍ਰਾਂਜਿਸ਼ਨ ਅਲਾਇੰਸ ਦੀ ਇਕ ਰਿਪੋਰਟ 'ਚ ਕਲਾਈਮ ਚੇਂਜ ਨੇ ਟੈਨਿਸ, ਰਗਬੀ, ਐਥਲੈਟਿਕਸ, ਕ੍ਰਿਕਟ, ਫੁੱਟਬਾਲਰ ਤੇ ਵਿੰਟਰ ਸਪੋਰਟਸ 'ਤੇ ਪੂਰਾ ਅਸਰ ਪਾਇਆ ਹੈ। ਕਿਤੇ ਜ਼ਿਆਦਾ ਗਰਮੀ, ਕਿਤੇ ਹੜ ਜਾਂ ਅੱਗ ਕਾਰਨ ਕਈ ਟੂਰਨਾਮੈਂਟ ਕੈਂਸਲ ਹੋਏ। ਇੱਥੇ ਰਿਪੋਰਟ 'ਚ ਇਹ ਦਾਅਵਾ ਕੀਤਾ ਗਿਆ ਹੈ ਕਿ 2050 ਤੱਕ ਇੰਗਲਿਸ਼ ਲੀਗ ਫੁੱਟਬਾਲ ਗਰਾਊਂਡ ਵੀ ਵਧਦੇ ਸਮੁੰਦਰ ਦੇ ਪੱਧਰ ਕਾਰਨ ਰੱਦ ਹੋ ਜਾਣਗੀਆਂ। ਵਿੰਟਰ ਓਲੰਪਿਕ 'ਤੇ ਵੀ ਇਸ ਦਾ ਅਸਰ ਦਿਸੇਗਾ। ਪਾਰਾ ਵੱਧਣ ਨਾਲ ਬਰਫ ਦੇ ਕਈ ਇਵੈਂਟ ਦੇਖਣ 'ਚ ਦਿੱਕਤ ਆ ਸਕਦੀ ਹੈ।
ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਹੀਟਵੇਵ ਤੇ ਹੀਟ ਸਟ੍ਰੋਕ ਨਾਲ ਖਿਡਾਰੀਆਂ ਤੇ ਪ੍ਰਸ਼ੰਸਕਾਂ ਦੋਨਾਂ ਦੀ ਸਿਹਤ ਨੂੰ ਖਤਰਾ ਹੋਵੇਗਾ। ਮੌਸਮ ਦੀਆਂ ਘਟਨਾਵਾਂ ਅਤੇ ਜਲਵਾਯੂ ਬਦਲਾਅ ਕਾਰਨ ਸਮੁੰਦਰ ਦੇ ਪੱਧਰ 'ਚ ਵਾਧਾ ਹੋਵੇਗਾ। ਸਟੇਡੀਅਮਾਂ ਤੇ ਖੇਡ ਦੇ ਮੈਦਾਨਾਂ 'ਚ ਹੜ ਆ ਜਾਵੇਗਾ ਤੇ ਸਮੁੰਦਰ ਦੇ ਪੱਧਰ 'ਚ ਵਾਧੇ ਨਾਲ ਗੋਲਫ ਕੋਰਸ ਨੂੰ ਖਤਰਾ ਹੋਵੇਗਾ। ਇਸ ਤਰ੍ਹਾਂ ਸਟੇਡੀਅਮ ਜ਼ਿਆਦਾ ਪ੍ਰਭਾਵਿਤ ਹੋਣਗੇ ਜੋ ਕਿ ਸਮੁੰਦਰ ਦੇ ਨੇੜੇ ਹਨ।
ਸਪੋਰਟਸ ਸੰਸਥਾਵਾਂ ਇਸ ਤਰ੍ਹਾਂ ਦੇ ਸਕਦੀਆਂ ਹਨ ਸਹਿਯੋਗ
ਅਲਾਇੰਸ ਦੇ ਬੁਲਾਰੇ ਐਂਡਰਿਊ ਸਿਸ ਦਾ ਕਹਿਣਾ ਹੈ ਕਿ ਖੇਡ ਜਗਤ ਕੁੱਝ ਪ੍ਰਭਾਵਸ਼ਾਲੀ ਰੋਲ ਮਾਡਲ ਪੈਦਾ ਕਰਦਾ ਹੈ। ਜੇਕਰ ਖੇਡ ਜਗਤ ਜਲਵਾਯੂ ਐਮਰਜੈਂਸੀ ਨੂੰ ਰੋਕਣ ਲਈ ਜਰੂਰੀ ਕੰਮ ਕਰਦਾ ਹੈ ਤਾਂ ਇਸ ਨਾਲ ਆਮ ਲੋਕਾਂ 'ਤੇ ਫਰਕ ਪਵੇਗਾ। ਇਸ ਦੇ ਲਈ ਸਭ ਤੋਂ ਪਹਿਲਾਂ ਖੇਡ ਸੰਸਥਾਵਾਂ ਨੂੰ ਪੈਟਰੋ ਪਦਾਰਥ ਇਸਤੇਮਾਲ ਕਰਨ ਵਾਲੀਆਂ ਕੰਪਨੀਆਂ ਤੇ ਪ੍ਰੋਡਕਟਸ ਦਾ ਬਾਈਕਾਟ ਕਰਨਾ ਹੋਵੇਗਾ। ਸੰਸਥਾ ਇਸ ਤਰ੍ਹਾਂ ਦੀ ਸੰਸਥਾ ਨਾਲ ਸਪਾਂਸਰਸ਼ਿਪ ਨਾ ਲਵੇ ਜੋ ਕਿ ਪੈਟਰੋ ਪਦਾਰਥਾਂ ਨਾਲ ਚਲਦੇ ਹੋਣ। ਜੇਕਰ ਇਸ ਤਰ੍ਹਾਂ ਹੋਇਆ ਤਾਂ ਇਹ ਸਾਫ ਧਰਤੀ ਵੱਲ ਕ੍ਰਾਂਤੀਕਾਰੀ ਕਦਮ ਹੋਵੇਗਾ।
2030 ਤੱਕ ਵੱਧ ਜਾਵੇਗਾ ਡੇਢ ਡਿੱਗਰੀ ਤਾਪਮਾਨ
ਇੰਟਰਗਵਰਮੈਂਟਲ ਪੈਨਲ ਕਲਾਈਮੇਟ ਚੇਂਜ (ਆਈ. ਪੀ. ਸੀ. ਸੀ.) ਨੇ ਆਪਣੀ ਪਿਛਲੀ ਰਿਪੋਰਟ 'ਚ ਦਾਅਵਾ ਕੀਤਾ ਕਿ ਜੇਕਰ ਅਸੀਂ 2030 ਤੱਕ ਪੈਟਰੋ ਪਦਾਰਥਾਂ ਦੇ ਇਸਤੇਮਾਲ 'ਤੇ ਖੁਦ ਨੂੰ ਨਾ ਰੋਕਿਆ ਤਾਂ ਇਸ ਨਾਲ ਧਰਤੀ 'ਤੇ ਵਾਤਾਵਰਨ ਖਤਰਾ ਵੱਧ ਜਾਵੇਗਾ। ਇਸ ਨਾਲ 2030 ਤੱਕ ਡੇਢ ਡਿੱਗਰੀ ਸੈਲੀਅਸ ਤਾਪਮਾਨ ਵੱਧ ਜਾਵੇਦਾ ਜੋ ਕਿ ਚਿੰਤਾਜਨਕ ਹੈ।


Gurdeep Singh

Content Editor

Related News