ਗੋਲਫ : ਤਵੇਸਾ ਭਾਰਤੀਆਂ ''ਚੋਂ ਸਰਵਸ੍ਰੇਸ਼ਠ, ਸਾਂਝੇ ਤੌਰ ''ਤੇ 39ਵੇਂ ਸਥਾਨ ''ਤੇ ਰਹੀ

11/20/2020 11:22:56 PM

ਨਵੀਂ ਦਿੱਲੀ- ਤਵੇਸਾ ਮਲਿਕ ਸਾਊਦੀ ਲੇਡੀਜ਼ ਟੀਮ ਅੰਤਰਰਾਸ਼ਟਰੀ ਗੋਲਫ ਟੂਰਨਾਮੈਂਟ ਦੇ ਤੀਜੇ ਤੇ ਆਖਰੀ ਦਿਨ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 39ਵੇਂ ਸਥਾਨ ਨਾਲ ਸਰਵਸ੍ਰੇਸ਼ਠ ਭਾਰਤੀ ਗੋਲਫਰ ਰਹੀ। ਅਦਿਤੀ ਅਸ਼ੋਕ ਨੇ ਪਹਿਲੇ ਦੋ ਦਿਨ 71 ਤੇ 74 ਦਾ ਕਾਰਡ ਖੇਡਿਆ ਸੀ, ਉਨ੍ਹਾਂ ਨੇ 75 ਦਾ ਕਾਰਡ ਖੇਡਿਆ। ਜਿਸ ਨਾਲ ਉਹ ਸਾਂਝੇ ਤੌਰ 'ਤੇ 47ਵੇਂ ਸਥਾਨ 'ਤੇ ਖਿਸਕ ਗਈ। 
ਉੱਥੇ ਹੀ ਦਿਕਸ਼ਾ ਡਾਗਰ (76) ਸਾਂਝੇ ਤੌਰ 'ਤੇ 76ਵੇਂ ਤੇ ਆਸਥਾ ਮਦਾਨ (81) 109ਵੇਂ ਸਥਾਨ 'ਤੇ ਰਹੀ। ਤਵੇਸਾ ਨੇ ਪਹਿਲੇ ਦੋ ਦਿਨ 74 ਤੇ 76 ਦਾ ਕਾਰਡ ਬਣਾਇਆ ਪਰ ਆਖਰੀ ਦਿਨ ਉਨ੍ਹਾਂ ਨੇ ਚਾਰ ਬਰਡੀ ਲਗਾ ਕੇ 69 ਦਾ ਕਾਰਡ ਖੇਡਿਆ, ਜਿਸ 'ਚ ਕੇਵਲ ਇਕ ਬੋਗੀ ਸ਼ਾਮਲ ਸੀ। ਐਮਿਲੀ ਕ੍ਰਿਸਿਟਨ ਪੇਡਰਸਨ ਨੇ ਖਿਤਾਬ ਆਪਣੇ ਨਾਂ ਕੀਤਾ, ਜਿਸਦਾ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ 'ਚ ਇਹ ਤੀਜਾ ਖਿਤਾਬ ਸੀ।

Gurdeep Singh

This news is Content Editor Gurdeep Singh