ਗੋਲਫ : ਸ਼ਿਵ, ਅਰਜੁਨ, ਧਰਮ ਤੇ ਸ਼ੰਕਰ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ

11/15/2019 1:09:07 AM

ਨੂਹ (ਹਰਿਆਣਾ)— ਭਾਰਤ ਦੇ ਸ਼ਿਵ ਕਪੂਰ, ਅਰਜੁਨ ਪ੍ਰਸਾਦ, ਐੱਮ. ਧਰਮ ਚੇ ਸ਼ੰਕਰ ਦਾਸ ਪੈਨਾਸੋਨਿਕ ਓਪਨ ਇੰਡੀਆ ਗੋਲਫ ਟੂਰਨਾਮੈਂਟ ਦੇ ਪਹਿਲੇ ਦਿਨ ਵੀਰਵਾਰ ਨੂੰ ਪੰਜ ਅੰਡਰ 67 ਦਾ ਸ਼ਾਨਦਾਰ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਪਹੁੰਚੇ ਗਏ। ਕਲਾਸਿਕ ਗੋਲਡ ਐਂਡ ਕੰਟ੍ਰੀ ਕਲੱਬ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਈਥੀਪਤ ਬੁਰਾਨਾਤਨਯਰਤ ਨੇ ਅੱਠ ਅੰਡਰ 64 ਦਾ ਸ਼ਾਨਦਾਰ ਕਾਰਡ ਖੇਡ ਕੇ ਬੜ੍ਹਤ ਹਾਸਲ ਕਰ ਲਈ ਹੈ। ਖਰਾਬ ਮੌਸਮ ਤੇ ਘੱਟ ਰੋਸ਼ਨੀ ਦੇ ਕਾਰਨ ਪਹਿਲਾ ਰਾਊਂਡ ਚਾਰ ਘੰਟੇ 10 ਮਿੰਟ ਦੀ ਦੇਰੀ ਨਾਲ 11 ਵਜੇ ਜਾ ਕੇ ਸ਼ੁਰੂ ਹੋ ਸਕਿਆ। ਖੇਡ ਦੇ ਪਹਿਲੇ ਸੈਸ਼ਨ ਦੇ 60 ਗੋਲਫਰ ਹੀ ਆਪਣਾ ਰਾਊਂਡ ਪੂਰਾ ਕਰ ਸਕੇ ਜਦਕਿ ਦੂਜੇ ਸੈਸ਼ਨ ਦੇ 66 ਗੋਲਫਰ ਆਪਣਾ ਪਹਿਲਾ ਰਾਊਂਡ ਸ਼ੁੱਕਰਵਾਰ ਨੂੰ ਸ਼ੁਰੂ ਕਰਨਗੇ।
2017 ਦੇ ਚੈਂਪੀਅਨ ਸ਼ਿਵ ਨੇ ਆਪਣੇ ਰਾਊਂਡ 'ਚ ਕੋਈ ਬੋਗੀ ਨਹੀਂ ਮਾਰੀ। 20 ਸਾਲਾ ਅਰਜੁਨ ਪ੍ਰਸਾਦ ਨੇ ਇਸ ਸਾਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਪਿੱਛੇ ਛੱਡਦੇ ਹੋਏ ਪਹਿਲੇ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਧਰਮ ਤੇ ਸ਼ੰਕਰ ਨੇ ਵੀ ਆਪਣੇ ਰਾਊਂਡ 'ਚ ਕੋਈ ਬੋਗੀ ਨਹੀਂ ਮਾਰੀ। ਭਾਰਤੀ ਗੋਲਫ ਦੇ ਦਿੱਗਜ ਖਿਡਾਰੀ ਅਰਜੁਨ ਅਟਵਾਲ ਨੇ 69 ਦਾ ਕਾਰਡ ਖੇਡਿਆ ਤੇ ਉਹ ਵਿਰਾਜ ਮਦੱਪਾ ਤੇ ਆਦਿਲ ਬੇਦੀ ਦੇ ਨਾਲ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਹੈ। ਲੀਜੇਂਡ ਜੀਵ ਮਿਲਖਾ ਸਿੰਘ ਇਕ ਸ਼ਾਟ ਪਿੱਛੇ ਓਮ ਪ੍ਰਕਾਸ਼ ਚੌਹਾਨ ਤੇ ਗੌਰਵ ਪ੍ਰਤਾਪ ਸਿੰਘ ਦੇ ਨਾਲ ਸਾਂਝੇ ਤੌਰ 'ਤੇ 20ਵੇਂ ਸਥਾਨ 'ਤੇ ਹੈ ਜਦਕਿ ਜੋਤੀ ਰੰਧਾਵਾ ਪਾਰ 72 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 33ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh