ਗੋਲਫ : ਪੀ. ਐੱਸ. ਜੀ. ਤੇ ਟੂਲੂਜ ਦੇ ਖਿਡਾਰੀ ਕੋਰੋਨਾ ਪਾਜ਼ੇਟਿਵ

06/24/2020 12:43:21 PM

ਪੈਰਿਸ : ਫ੍ਰਾਂਸ ਫੁੱਟਬਾਲ ਲੀਗ ਦੀ ਟੀਮ ਪੈਰਿਸ ਸੈਂਟ ਜਰਮਨ (ਪੀ. ਐੱਸ. ਜੀ.) ਦੇ 3 ਤੇ ਟੂਲੂਜ ਦੇ 4 ਖਿਡਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਉਨ੍ਹਾਂ ਦੇ ਕਲੱਬਾਂ ਨੇ ਇਹ ਜਾਣਕਾਰੀ ਦਿੱਤੀ। ਪੀ. ਐੱਸ. ਜੀ. ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ 3 ਖਿਡਾਰੀ ਤੇ ਸਹਿਯੋਗੀ ਸਟਾਫ ਦੇ ਮੈਂਬਰ ਲਾਕਡਾਊਨ ਦੌਾਰਨ ਵਾਇਰਸ ਨਾਲ ਇਨਫੈਕਟਡ ਪਾਏ ਗਏ ਸੀ। ਇਸ ਦੌਰਾਨ ਹਾਲਾਂਕਿ ਉਹ ਇਕ ਦੂਜੇ ਦੇ ਸੰਪਰਕ ਵਿਚ ਨਹੀਂ ਆਏ। ਉਹ ਹੁਣ ਇਨਫੈਕਟਡ ਨਹੀਂ ਹਨ ਤੇ ਆਪਣਾ ਅਭਿਆਸ ਸ਼ੁਰੂ ਕਰ ਸਕਦੇ ਹਨ। ਫ੍ਰਾਂਸੀਸੀ ਲੀਗ ਨੂੰ ਇਸ ਮਹਾਮਾਰੀ ਕਾਰਨ ਵਿਚਾਲੇ ਹੀ ਰੱਦ ਕਰ ਕੇ ਪੀ. ਐੱਸ. ਜੀ. ਨੂੰ ਚੈਂਪੀਅਨ ਐਲਾਨ ਕਰ ਦਿੱਤਾ ਗਿਆ ਸੀ। ਟੀਮ ਨੂੰ ਹਾਲਾਂਕਿ ਅਜੇ 2 ਘਰੇਲੂ ਟੂਰਨਾਮੈਂਟ ਦੇ ਫਾਈਨਲ ਵਿਚ ਖੇਡਣਾ ਹੈ। ਦੂਜੀ ਡਿਵੀਜ਼ਨ ਵਿਚ ਖਿਸਕਣ ਵਾਲੀ ਟੂਲੂਜ ਨੇ ਕਿਹਾ ਕਿ ਉਸ ਦੇ ਖਿਡਾਰੀਆਂ ਦਾ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਪਰੀਖਣ ਕਰਾਇਆ ਗਿਆ ਸੀ। ਪੀ. ਐੱਸ. ਜੀ. ਤੇ ਟੂਲੂਜ ਨੇ ਖਿਡਾਰੀਆਂ ਦੀ ਪਹਿਚਾਣ ਜ਼ਾਹਰ ਨਹੀਂ ਕੀਤੀ। ਟੂਲੂਜ ਦੇ ਟੀਮ ਡਾਕਟਰ ਪੈਟ੍ਰਿਕ ਫਲੇਮੇਂਟ ਮੁਤਾਬਕ ਉਸ ਦੀ ਟੀਮ ਦੇ 4 ਖਿਡਾਰੀ ਇਨਫੈਕਟਡ ਪਾਏ ਗਏ ਹਨ ਤੇ ਉਨ੍ਹਾਂ ਨੂੰ ਏਕਾਂਤਵਾਸ ਵਿਚ ਰੱਖਿਆ ਗਿਆ ਹੈ।

Ranjit

This news is Content Editor Ranjit