ਗੋਲਫ : ਪ੍ਰਣਵੀ ਉਰਸ ਸਾਂਝੇ ਤੌਰ ''ਤੇ 10ਵੇਂ ਸਥਾਨ ''ਤੇ

10/04/2019 1:45:22 AM

ਗੁਰੂਗ੍ਰਾਮ— ਭਾਰਤ ਦੀ ਪ੍ਰਣਵੀ ਉਰਸ ਹੀਰੋ ਮਹਿਲਾ ਇੰਡੀਅਨ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਰਾਊਂਡ 'ਚ ਵੀਰਵਾਰ ਨੂੰ 10ਵੇਂ ਸਥਾਨ ਦੇ ਨਾਲ ਸਰਵਸ੍ਰੇਸ਼ਠ ਭਾਰਤੀ ਹੈ। ਇੰਗਲੈਂਡ ਦੀ ਮੇਘਨ ਮੈਕਲਾਰੇਨ ਤੇ ਆਸਟਰੇਲੀਆ ਦੀ ਵਿਹਟਨੀ ਹਿਲਿਅਰਸ ਨੇ ਪਹਿਲੇ ਰਾਊਂਡ 'ਚ ਪੰਜ ਅੰਡਰ 67 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ ਹੈ। ਮੈਸੂਰੁ ਦੀ 16 ਸਾਲਾ ਪ੍ਰਣਵੀ ਨੇ ਆਖਿਰੀ ਦੋ ਹੋਲ 'ਚ ਦੋ ਬਰਡੀ ਖੇਡੀ ਤੇ ਇਕ ਅੰਡਰ 71 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ 10ਵੇਂ ਸਥਾਨ 'ਤੇ ਪਹੁੰਚ ਗਈ। ਪ੍ਰਣਵੀ ਟੂਰਨਾਮੈਂਟ 'ਚ ਉਤਰੀ 22 ਭਾਰਤੀਆਂ 'ਚ ਪਹਿਲੇ ਦਿਨ ਸਰਵਸ੍ਰੇਸ਼ਠ ਹੈ। ਦੀਕਸ਼ਾ ਡਾਗਰ ਤੇ ਅਮਨਦੀਪ ਦ੍ਰਾਲ ਪਾਰ 72 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ 18ਵੇਂ ਸਥਾਨ 'ਤੇ ਹੈ। ਉਸਦੇ ਇਕ ਸ਼ਾਟ ਪਿੱਛੇ ਨੇਹਾ ਤ੍ਰਿਪਾਠੀ, ਗੌਰਿਕਾ, ਆਸਥਾ ਮਦਾਨ ਤੇ 19 ਸਾਲਾ ਜਯੋਤਸਨਾ ਸਿੰਘ ਇਕ ਓਵਰ 73 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ 28ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh