ਗੋਲਫ : ਕਪੂਰ ਸਾਂਝੇ ਤੌਰ ''ਤੇ 7ਵੇਂ ਸਥਾਨ ''ਤੇ ਖਿਸਕੇ

12/15/2019 12:12:32 AM

ਜਕਾਰਤਾ— ਸ਼ਿਵ ਕਪੂਰ ਸ਼ਨੀਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ ਦੇ ਤੀਜੇ ਦੌਰ 'ਚ ਇਕ ਅੰਡਰ 71 ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਸਾਂਝੇ ਤੌਰ 'ਤੇ 7ਵੇਂ ਸਥਾਨ 'ਤੇ ਪਹੁੰਚ ਗਏ। ਇਹ ਭਾਰਤੀ ਗੋਲਫਰ ਦੋ ਦੌਰ ਦੇ ਬਾਅਦ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਸੀ ਪਰ ਤੀਜੇ ਦੌਰ ਤੋਂ ਬਾਅਦ ਉਸਦਾ ਕੁਲ ਸਕੋਰ 10 ਅੰਡਰ ਦਾ ਹੋ ਗਿਆ। ਉਹ ਚੋਟੀ 'ਤੇ ਚੱਲ ਰਹੇ ਜੈਜ ਜੇਨੇਨਾਤਨੋਂਡ (62) ਤੋਂ ਛੇ ਸ਼ਾਟ ਪਿੱਛੇ ਹੈ। ਵਿਰਾਜ ਮਦੱਪਾ (71) ਤੇ ਰਾਸ਼ਿਦ ਖਾਨ (71) ਸੰਯੁਕਤ ਰੂਪ ਨਾਲ 16ਵੇਂ ਸਥਾਨ 'ਤੇ ਹੈ ਜਦਕਿ ਕਪੂਰ ਦੇ ਨਾਲ ਖੇਡ ਰਹੇ, ਅਜਿਤੇਸ਼ ਸੰਧੂ (74) ਨੇ ਵੀ ਇਸ ਦੌਰ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ।
ਉਹ ਛੇ ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 22ਵੇਂ ਸਥਾਨ 'ਤੇ ਹੈ। ਹੋਰ ਭਾਰਤੀਆਂ 'ਚ ਜੋਤੀ ਰੰਧਾਵਾ (71) ਸਾਂਝੇ ਤੌਰ 'ਤੇ 36ਵੇਂ ਜਦਕਿ ਅਮਨ ਰਾਜ (72) ਸਾਂਝੇ ਤੌਰ 'ਤੇ 42ਵੇਂ, ਐੱਸ. ਐੱਸ. ਪੀ. ਚੌਰਸੀਆ (74) ਸਾਂਝੇ ਤੌਰ 'ਤੇ 54ਵੇਂ ਤੇ ਅਰਜੁਨ ਅਟਵਾਲ (75) ਸਾਂਝੇ ਤੌਰ 'ਤੇ 66ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh