ਗੋਲਫ ਦੇ ਮੈਦਾਨ ''ਤੇ ਛਿਪਕਲੀ ਨੂੰ ਨਿਗਲਦਾ ਦਿਖਿਆ ਗੋਲਡਨ ਟ੍ਰੀ ਸਨੇਕ

10/30/2017 11:03:34 PM

ਬੈਂਕਾਕ—ਗੋਲਫ ਦੇ ਮੈਦਾਨ 'ਚ ਇੰਝ ਤਾਂ ਖਿਡਾਰੀਆਂ ਨੂੰ ਖੇਡਦੇ ਦੇਖਿਆ ਜਾਂਦਾ ਹੈ, ਪਰ ਉਸ ਦਿਨ ਨਜ਼ਾਰਾ ਕੁਝ ਹੋਰ ਹੀ ਸੀ। ਇੱਥੇ ਇਕ ਗੋਲਡਨ ਟ੍ਰੀ ਸਨੇਕ ਨੂੰ ਇਗਵਾਨਾ (ਇਕ ਪ੍ਰਕਾਰ ਦੀ ਛਿਪਕਲੀ) ਨੂੰ ਨਿਗਲਦੇ ਦੇਖਿਆ ਗਿਆ। ਬੈਂਕਾਕ ਦੇ ਦਿ ਰਾਅਲ ਗੋਲਫ ਐਂਡ ਕੰਟਰੀ ਕਲੱਬ ਦੇ ਮੈਦਾਨ 'ਤੇ ਮੌਜੂਦ ਮਰੇ ਡਾਰਲਿੰਗ (50) ਲਈ ਉਸ ਦਿਨ ਦਾ ਖੇਡ ਚੰਗਾ ਨਹੀਂ ਰਿਹਾ, ਪਰ ਉਨ੍ਹਾਂ ਨੇ ਇਕ ਅਲੱਗ ਨਜ਼ਾਰਾ ਦੇਖਣ ਦਾ ਮੌਕਾ ਮਿਲਿਆ। ਖੇਡ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਇਸ ਗੋਲਡਨ ਟ੍ਰੀ ਸਨੇਕ 'ਤੇ ਗਈ ਜੋ ਇਗਵਾਨਾ ਨੂੰ ਨਿਗਲ ਰਿਹਾ ਸੀ।

ਸੱਪ ਨੇ ਪਹਿਲਾਂ ਇਗਵਾਨਾ ਨੂੰ ਲਪੇਟਿਆ ਅਤੇ ਫਿਰ ਉਸ ਦੇ ਸਿਰ ਨੂੰ ਆਪਣੇ ਮੂੰਹ 'ਚ ਲੈ ਲਿਆ। ਛਿਪਕਲੀ ਖੁਦ ਨੂੰ ਬਚਾਉਣ ਲਈ ਬਹੁਤ ਤੜਫ ਰਹੀ ਸੀ, ਪਰ ਉਸ ਦਾ ਸਿਰ ਕਦੀ ਵੀ ਸੱਪ ਦੇ ਮੂੰਹ ਤੋਂ ਬਾਹਰ ਨਹੀਂ ਨਿਕਲ ਸਕਿਆ। ਪੰਜ ਮਿੰਟ ਦੀ ਮਸ਼ੱਕਤ ਤੋਂ ਬਾਅਦ ਆਖਰੀ ਛਿਪਕਲੀ ਹਾਰ ਗਈ ਅਤੇ ਸੱਪ ਨੇ ਉਸ ਨੂੰ ਨਿਗਲ ਲਿਆ।