ਗੋਲਡਨ ਗਰਲ ਹਿਮਾ ਦਾਸ ਦਾ ਸਟਾਈਲ ਵੀ ਹੈ ਜ਼ਬਰਦਸਤ, ਸਬੂਤ ਹਨ ਇਹ ਤਸਵੀਰਾਂ

07/23/2019 3:30:44 PM

ਨਵੀਂ ਦਿੱਲੀ : ਡਿੰਗ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਭਾਰਤ ਦੀ ਨੌਜਵਾਨ ਅਥਲੀਟ ਹਿਮਾ ਦਾਸ ਦੇ ਚਰਚੇ ਇਨ੍ਹੀ ਦਿਨੀ ਸੁਰਖੀਆਂ 'ਚ ਛਾਏ ਹੋਏ ਹਨ। ਹਿਮਾ ਨੇ ਭਾਰਤ ਲਈ 5 ਸੋਨ ਤਮਗੇ ਜਿੱਤ ਕੇ ਦੇਸ਼ ਦਾ ਨਾਂ ਪੂਰੀ ਦੁਨੀਆ 'ਚ ਵਧਾ ਦਿੱਤਾ ਹੈ। ਹਿਮਾ ਨੇ ਹਾਲ ਹੀ 'ਚ ਚੈਕ ਗਣਰਾਜ ਵਿਚ ਨੌਂਵੇ ਮੇਸਟੋ ਨਾਡ ਮੇਟੁਜੀ ਗ੍ਰਾਂ ਪ੍ਰੀ ਮਹਿਲਾਵਾਂ ਦੇ 400 ਮੀ. ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਹਿਮਾ ਨੇ 52.09 ਸੈਕੰਡ ਵਿਚ ਦੌੜ ਨੂੰ ਪੂਰਾ ਕੀਤਾ। ਹਿਮਾ ਦਾ ਇਹ ਇਸ ਮਹੀਨੇ ਕੁਲ 5ਵਾਂ ਤਮਗਾ ਹੈ।

ਹਿਮਾ ਜਿੰਨੀ ਆਪਣੇ ਖੇਡ ਨੂੰ ਲੈ ਕੇ ਮਸ਼ਹੂਰ ਰਹੀ ਹੈ ਉਂਨੀ ਹੀ ਆਪਣੇ ਫੈਸ਼ਨ ਸਟਾਈਲ ਨੂੰ ਲੈ ਕੇ ਵੀ ਛਾਈ ਰਹਿੰਦੀ ਹੈ। 19 ਸਾਲਾ ਹਿਮਾ ਨੇ ਮੈਗਜ਼ੀਨ ਲਈ ਫੋਟੋਸ਼ੂਟ ਕਰਾਇਆ ਹੈ।

ਹਿਮਾ ਖੇਡ ਤੋਂ ਇਲਾਵਾ ਫੈਸ਼ਨ ਲਈ ਵੀ ਸੁਰਖੀਆਂ 'ਚ ਰਹਿੰਦੀ ਹੈ। ਸਬੂਤ ਹਨ ਇਹ ਤਸਵੀਰਾਂ