ਗੋਕੁਲਮ ਕੇਰਲ ਨੇ ਚੇਨਈ ਸਿਟੀ ਨੂੰ 1-0 ਨਾਲ ਹਰਾਇਆ

02/13/2020 10:04:34 AM

ਸਪੋਰਟਸ ਡੈਸਕ— ਸਾਬਕਾ ਚੈਂਪੀਅਨ ਚੇਨਈ ਸਿਟੀ ਐੱਫ. ਸੀ. ਦੀਆਂ ਮੁਸੀਬਤਾਂ ਖ਼ਤਮ ਹੋਣ ਦਾ ਨਾਂ ਨਹੀਂ ਲੈਰਹੀਆਂ ਹਨ ਅਤੇ ਟੀਮ ਨੂੰ ਬੁੱਧਵਾਰ ਨੂੰ ਆਈ ਲੀਗ ਦੇ ਘਰੇਲੂ ਮੈਚ 'ਚ ਇੱਥੇ ਗੋਕੁਲਮ ਕੇਰਲ ਐੱਫ. ਸੀ. ਖਿਲਾਫ 0-1 ਨਾਲ ਹਾਰ ਝਲਣੀ ਪਈ। ਮਾਰਕਸ ਜੋਸੇਫ ਨੇ 79ਵੇਂ ਮਿੰਟ 'ਚ ਗੋਲ ਦਾਗ ਕੇ ਗੋਕੁਲਮ ਨੂੰ ਤਿੰਨ ਅੰਕ ਦਿਵਾਏ। ਇਸ ਜਿੱਤ ਨਾਲ ਗੋਕੁਲਮ ਕੇਰਲ ਦੀ ਟੀਮ 17 ਅੰਕ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਚੇਨਈ ਸਿਟੀ 14 ਅੰਕ ਦੇ ਨਾਲ ਸਤਵੇਂ ਸਥਾਨ 'ਤੇ ਖਿਸਕ ਗਈ ਹੈ।

Tarsem Singh

This news is Content Editor Tarsem Singh