ਤੀਰਅੰਦਾਜ਼ ਗੋਹੇਲਾ ਬੋਰੋ ਨੂੰ 5 ਲੱਖ ਦੀ ਸਹਾਇਤਾ ਮਨਜ਼ੂਰ

07/10/2018 2:03:09 PM

ਨਵੀਂ ਦਿੱਲੀ— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਰਾਸ਼ਟਰੀ ਪੱਧਰ ਦੀ ਤੀਰਅੰਦਾਜ਼ ਗੋਹੇਲਾ ਬੋਰੋ ਲਈ 5  ਲੱਖ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਉਸ ਦਾ ਇਲਾਜ ਹੋ ਸਕੇ। 
ਇਹ ਵਿੱਤੀ ਸਹਾਇਤਾ 'ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਫੰਡ' ਵਿਚੋਂ ਦਿੱਤੀ ਗਈ ਹੈ। ਇਹ ਸਹਾਇਤਾ ਰਾਸ਼ੀ ਬੋਰੋ ਨੂੰ ਜਨਵਰੀ 2018 ਤਕ ਪਹਿਲਾਂ ਹੀ ਮੁਹੱਈਆ ਕਰਵਾਈ ਜਾ ਚੁੱਕੀ 3.37 ਲੱਖ ਰੁਪਏ ਤੋਂ ਵੱਧ ਦੀ ਰਕਮ ਤੋਂ ਇਲਾਵਾ ਹੈ।