ਗੋਇਲ ਨੇ AFI ਨੂੰ ਚਿੱਤਰਾ ''ਤੇ ਕੇਰਲ ਹਾਈ ਕੋਰਟ ਦੇ ਨਿਰਦੇਸ਼ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ

07/29/2017 5:20:40 PM

ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ਭਾਰਤੀ ਐਥਲੈਟਿਕਸ ਮਹਾਸੰਘ (ਏ.ਐੱਫ.ਆਈ.) ਨੂੰ ਸਲਾਹ ਦਿੱਤੀ ਹੈ ਕਿ ਉਹ ਆਗਾਮੀ ਆਈ.ਏ.ਏ.ਐੱਫ ਵਿਸ਼ਵ ਚੈਂਪੀਅਨਸ਼ਿਪ 'ਚ ਪਿਊ ਚਿੱਤਰਾ ਦੀ ਨੁਮਾਇੰਦਗੀ ਯਕੀਨੀ ਕਰਨ ਦੇ ਲਈ ਕੇਰਲ ਹਾਈ ਕੋਰਟ ਦੇ ਨਿਰਦੇਸ਼ ਦਾ ਸਨਮਾਨ ਕਰੇ।
ਕੇਰਲ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅਗਲੇ ਮਹੀਨੇ ਲੰਡਨ 'ਚ ਹੋਣ ਵਾਲੀ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਿੱਤਰਾ ਦੀ ਨੁਮਾਇੰਦਗੀ ਯਕੀਨੀ ਕਰੇ। ਖੇਡ ਮੰਤਰਾਲਾ ਨੇ ਬਿਆਨ 'ਚ ਕਿਹਾ ਕਿ ਇਸ ਮੁੱਦੇ 'ਤੇ ਆਦਿਲ ਸੁਮਾਰੀਵਾਲਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਕੇਰਲ ਹਾਈ ਕੋਰਟ ਦੇ ਨਿਰਦੇਸ਼ ਨੂੰ ਚੁਣੌਤੀ ਨਾ ਦੇਣ ਕਿਉਂਕਿ ਪਿਊ ਚਿੱਤਰਾ ਨੂੰ ਨਹੀਂ ਤਾਂ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਵਾਈਲਡ ਕਾਰਡ ਨਾਲ ਪ੍ਰਵੇਸ਼ ਮਿਲ ਜਾਵੇਗਾ। ਚਿੱਤਰਾ 1500 ਮੀਟਰ ਦੌੜ 'ਚ ਹਿੱਸਾ ਲੈਂਦੀ ਹੈ।
ਮਹਾਸੰਘ ਵੱਲੋਂ ਭਾਰਤੀ ਟੀਮ 'ਚ ਨਹੀਂ ਚੁਣਨ 'ਤੇ ਚਿੱਤਰਾ ਨੇ ਹਾਈ ਕੋਰਟ 'ਚ ਏ.ਐੱਫ.ਆਈ. ਦੇ ਇਸ ਫੈਸਲੇ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਚਿੱਤਰਾ ਨੇ ਹਾਲ ਹੀ 'ਚ ਭੁਵਨੇਸ਼ਵਰ 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਮਹਿਲਾ 1500 ਮੀਟਰ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਸੀ।