ਜੇ ਫਾਈਨਲ ਇੰਗਲੈਂਡ ਨਾਲ ਹੋਇਆ ਤਾਂ ਪ੍ਰਮਾਤਮਾ ਸਾਡਾ ਸਾਥ ਦੇਵੇਗਾ : ਸ਼ਾਸਤਰੀ

07/09/2019 10:22:27 PM

ਮਾਨਚੈਸਟਰ— ਭਾਰਤ ਦੇ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਲੀਗ ਪੜਾਅ 'ਚ ਮੇਜਬਾਨ ਟੀਮ ਵਿਰੁੱਧ ਹਾਰ ਦੇ ਦੌਰਾਨ ਪ੍ਰਮਾਤਮਾ ਇੰਗਲੈਂਡ ਦੇ ਨਾਲ ਸੀ ਪਰ ਉਨ੍ਹਾਂ ਨੇ ਉਮੀਦ ਜਤਾਈ ਕਿ ਜੇਕਰ ਟੂਰਨਾਮੈਂਟ ਦੇ ਫਾਈਨਲ 'ਚ ਦੋਵੇਂ ਟੀਮਾਂ ਦੋਬਾਰਾ ਭਿੜਦੀਆਂ ਹਨ ਤਾਂ ਉਹ ਸਾਡੇ ਨਾਲ ਹੋਵੇਗਾ। ਭਾਰਤ ਜੇਕਰ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਖਿਤਾਬੀ ਮੁਕਾਬਲੇ 'ਚ ਉਸਦਾ ਸਾਹਮਣਾ ਆਸਟਰੇਲੀਆ ਤੇ ਇੰਗਲੈਂਡ ਦੇ ਵਿਚ ਹੋਣ ਵਾਲੇ ਦੂਜੇ ਸੈਮੀਫਾਈਨਲ 'ਚ ਜੇਤੂ ਨਾਲ ਹੋਵੇਗਾ। ਭਾਰਤ ਨੇ ਲੀਗ ਪੜਾਅ 'ਚ ਸੱਤ ਜਿੱਤ ਦੇ ਨਾਲ ਚੋਟੀ 'ਤੇ ਰਹਿੰਦੇ ਹੋਏ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਇੰਗਲੈਂਡ ਇਕਲੌਤੀ ਟੀਮ ਸੀ ਜਿਸ ਨੇ ਲੀਗ ਪੜਾਅ ਦੇ ਦੌਰਾਨ ਭਾਰਤ ਨੂੰ ਹਰਾਇਆ ਸੀ। 

ਖਿਤਾਬ ਦੇ ਪ੍ਰਬਲ ਦਾਅਵੇਦਾਰ ਮੰਨੇ ਜਾ ਰਹੇ ਇੰਗਲੈਂਡ ਨੇ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਭਾਰਤ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ ਦੀ ਉਮੀਦ ਜਿੰਦਾ ਰੱਖਿਆ ਸੀ। ਆਈ. ਸੀ. ਸੀ. ਵਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ ਸ਼ਾਸਤਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਸ ਦਿਨ ਪ੍ਰਮਾਤਮਾ ਇੰਗਲੈਂਡ ਦੇ ਡ੍ਰੈਸਿੰਗ ਰੂਮ 'ਚ ਸੀ। ਉਮੀਦ ਕਰਦਾ ਹਾਂ ਕਿ ਜੇਕਰ ਅਸੀਂ ਅਗਲੇ ਮੈਚ 'ਚ ਇੰਗਲੈਂਡ ਨਾਲ ਖੇਡਦੇ ਤਾਂ ਉਹ ਸਾਡੇ ਡ੍ਰੈਸਿੰਗ ਰੂਮ 'ਚ ਹੋਵੇਗਾ। ਸ਼ਾਸਤਰੀ ਨੇ ਟੂਰਨਾਮੈਂਟ ਦੇ ਮੌਜੂਦਾ ਟੋਪ ਸਕੋਰਰ ਰੋਹਿਤ ਸ਼ਰਮਾ ਦੀ ਖੂਬ ਸ਼ਲਾਘਾ ਕੀਤੀ ਜੋ ਟੂਰਨਾਮੈਂਟ 'ਚ 5 ਸੈਂਕੜੇ ਲਗਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਰੋਹਿਤ ਮਹਾਨਤਮ ਵਨ ਡੇ ਖਿਡਾਰੀਆਂ 'ਚੋਂ ਇਕ ਹੈ। ਰੋਹਿਤ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੂੰ ਬਹੁਤ ਫਾਇਦਾ ਹੋਇਆ ਹੈ। ਉਨ੍ਹਾਂ ਨੇ ਸੈਮੀਫਾਈਨਲ ਤੋਂ ਪਹਿਲਾਂ ਲਗਾਤਾਰ ਤਿੰਨ ਸੈਂਕੜੇ ਲਗਾਏ ਹਨ।

Gurdeep Singh

This news is Content Editor Gurdeep Singh