ਹਾਕੀ ਟੀਮਾਂ ਦੀ ਸਿਖਲਾਈ ਸ਼ੁਰੂ ਹੋਣ 'ਤੇ ਗੋਲਕੀਪਰ ਸਵਿਤਾ ਖੁਸ਼

08/19/2020 8:51:21 PM

ਸਾਊਥੰਪਟਨ- ਭਾਰਤੀ ਬੀਬੀਆਂ ਦੀ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਨੇ ਬੁੱਧਵਾਰ ਨੂੰ ਇੱਥੇ ਇਕ ਮਹੀਨੇ ਦੇ ਬਾਅਦ ਰਾਸ਼ਟਰੀ ਕੈਂਪ ਸ਼ੁਰੂ ਹੋਣ 'ਤੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਬ੍ਰੇਕ ਨੇ ਸਵੈ ਵਿਸ਼ਲੇਸ਼ਣ ਅਤੇ ਮੈਦਾਨ ਦੇ ਅੰਦਰ ਤੇ ਬਾਹਰ ਜੀਵਨ ਦਾ ਮੁਲਾਂਕਣ ਕਰਨ ਦਾ ਸ਼ਾਨਦਾਰ ਮੌਕਾ ਦਿੱਤਾ ਹੈ। ਭਾਰਤੀ ਸੀਨੀਅਰ ਪੁਰਸ਼ ਅਤੇ ਬੀਬੀਆਂ ਕੋਰ ਨਾਲ ਸੰਭਾਵਤ ਖਿਡਾਰੀਆਂ ਨੇ 14 ਦਿਨ ਦਾ ਇਕਾਂਤਵਾਸ ਖਤਮ ਹੋਣ ਤੋਂ ਬਾਅਦ ਰਾਸ਼ਟਰੀ ਕੈਂਪ 'ਚ ਸਿਖਲਾਈ ਸ਼ੁਰੂ ਕੀਤੀ ਜਿਸ ਦੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਦੱਖਣੀ ਕੇਂਦਰ 'ਚ 30 ਸਤੰਬਰ ਤੱਕ ਜਾਰੀ ਰਹਿਣ ਦੀ ਉਮੀਦ ਹੈ।
ਸਵਿਤਾ ਨੇ ਕਿਹਾ ਕਿ ਜਦੋਂ ਤੁਸੀਂ ਪੇਸ਼ੇਵਰ ਖਿਡਾਰੀ ਹੁੰਦੇ ਹੋ ਤਾਂ ਕਦੀ ਕਦੀ ਸਮਾਂ ਬਹੁਤ ਵਿਅਸਤ ਹੋ ਜਾਂਦਾ ਹੈ, ਤੁਹਾਨੂੰ ਸਵੈ ਵਿਸ਼ਲੇਸ਼ਣ ਕਰਨ ਦਾ ਮੌਕਾ ਨਹੀਂ ਮਿਲਦਾ ਪਰ ਇਹ ਕੁਝ ਮਹੀਨੇ ਵਿਸ਼ੇਸ਼ਕਰ ਪਿਛਲੇ 14 ਦਿਨ, ਮੈਨੂੰ ਚੀਜ਼ਾਂ ਨੂੰ ਦੇਖਣ ਤੇ ਆਪਣੇ ਆਪ ਨੂੰ ਬਿਹਤਰ ਤਰੀਕੇ ਨਾਲ ਸਮਝਣ 'ਚ ਮਦਦ ਮਿਲੀ। ਉਨ੍ਹਾਂ ਨੇ ਕਿਹਾ ਕਿ ਮੈਂ ਮਹਿਸੂਸ ਕੀਤਾ ਕਿ ਜੀਵਨ 'ਚ ਸ਼ਾਇਦ ਇਹੀ ਸਮਾਂ ਹੋਵੇਗਾ ਜਿੱਥੇਂ ਮੈਂ ਨਿੱਜੀ ਤੇ ਪੇਸ਼ੇਵਰ ਚੀਜ਼ਾਂ ਦਾ ਕਾਫੀ ਵਿਸ਼ਲੇਸ਼ਣ ਕਰ ਸਕਦੀ ਹਾਂ ਤੇ ਉਸ ਨੂੰ ਬਿਹਤਰ ਕਰਨ ਦੀ ਦਿਸ਼ਾ 'ਚ ਕੰਮ ਕਰ ਸਕਦੀ ਹਾਂ। ਮੇਰਾ ਮੰਨਣਾ ਹੈ ਕਿ ਇਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪੜਾਅ 'ਚੋਂ ਇਕ ਹੈ।

Gurdeep Singh

This news is Content Editor Gurdeep Singh